ਪੂਰੀ ਦੁਨੀਆ ''ਚ ਵੱਖਰੀ ਮਾਨਤਾ ਰੱਖਦਾ ਹੈ ਅੰਮ੍ਰਿਤਸਰ ਦਾ ਇਹ ਗੁਰਦੁਆਰਾ, ਚੜ੍ਹਦਾ ਹੈ ਨਾਰੀਅਲ ਦਾ ਪ੍ਰਸ਼ਾਦ

Monday, Aug 24, 2020 - 06:36 PM (IST)

 

ਅੰਮ੍ਰਿਤਸਰ (ਸੁਮਿਤ ਖੰਨਾ) : ਦੁਨੀਆ ਭਰ ਵਿਚ ਤੁਸੀਂ ਬਹੁਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਅਤੇ ਸਾਰੇ ਗੁਰਦੁਆਰਾ ਸਾਹਿਬਾਨ ਵਿਚ ਇਹ ਚੀਜ਼ ਹੁੰਦੀ ਹੈ ਕਿ ਉਥੇ ਕੜਾਹ ਪ੍ਰਸ਼ਾਦ ਤੁਹਾਨੂੰ ਪ੍ਰਸ਼ਾਦ ਦੇ ਤੌਰ 'ਤੇ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਅਜਿਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਨਾਰੀਅਲ ਦਾ ਪ੍ਰਸ਼ਾਦ ਚੜ੍ਹਦਾ ਹੈ। ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਚ ਹੈ। ਇਹ ਗੁਰਦੁਆਰਾ ਬਾਬਾ ਸੰਤੋਖ ਸਿੰਘ ਜੀ ਦਾ ਹੈ, ਜਿਸ ਦੀ ਆਪਣੇ-ਆਪ ਵਿਚ ਵੱਖਰੀ ਮਾਨਤਾ ਹੈ। ਗੁਰਦੁਆਰਾ ਸਾਹਿਬ ਵਿਚ ਲੱਗੇ ਨਿਸ਼ਾਨ ਸਾਹਿਬ ਹੇਠਾਂ ਨਾਰੀਅਲ ਚੜ੍ਹਾਏ ਜਾਂਦੇ ਹਨ। ਇਸ ਦੌਰਾਨ ਉਸ ਨਾਰੀਅਲ ਨੂੰ ਤੋੜ ਕੇ ਉਸ ਦਾ ਪਾਣੀ ਹੀ ਪ੍ਰਸਾਦ ਦੇ ਰੂਪ ਵਿਚ ਦਿੱਤਾ ਜਾਂਦਾ ਹੈ। 

PunjabKesari

ਇਸ ਗੁਰਦੁਆਰਾ ਸਾਹਿਬ ਇੰਨੀ ਮਾਨਤਾ ਹੈ ਕਿ ਦੇਸ਼-ਵਿਦੇਸ਼ ਤੋਂ ਲੋਕ ਇਥੇ ਮੱਥਾ ਟੇਕਣ ਲਈ ਆਉਂਦੇ ਹਨ। ਮਾਨਤਾ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋ ਕੇ ਕਈ ਤਰ੍ਹਾਂ ਦੇ ਸਰੀਰਕ ਕਸ਼ਟ ਵੀ ਦੂਰ ਹੋ ਜਾਂਦੇ ਹਨ। ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਗੁਰਦੁਆਰਾ ਸਾਹਿਬ ਵਿਚ ਨਾਰੀਅਲ ਹੀ ਚੜ੍ਹਾਉਂਦੇ ਹਨ। ਇਸ ਗੁਰਦੁਆਰਾ ਸਾਹਿਬ 'ਚ ਇਕ ਸ਼ਹੀਦਾਂ ਦਾ ਸਥਾਨ ਵੀ ਬਣਾਇਆ ਗਿਆ ਹੈ ਅਤੇ ਉਥੇ ਹੀ ਨਾਰੀਅਲ ਹੀ ਚੜ੍ਹਾਏ ਜਾਂਦੇ ਹਨ।

PunjabKesari


author

Gurminder Singh

Content Editor

Related News