19 ਸਾਲ ਤੋਂ ਗੁਰਦੁਆਰਾ ਸਾਹਿਬ ’ਚ ਸੇਵਾ ਕਰ ਰਹੇ ਗ੍ਰੰਥੀ ਸਿੰਘ ਨੇ ਮਹਾਰਾਜ ਦੀ ਤਾਬਿਆ ’ਤੇ ਤਿਆਗੇ ਪ੍ਰਾਣ

Friday, May 14, 2021 - 08:50 PM (IST)

19 ਸਾਲ ਤੋਂ ਗੁਰਦੁਆਰਾ ਸਾਹਿਬ ’ਚ ਸੇਵਾ ਕਰ ਰਹੇ ਗ੍ਰੰਥੀ ਸਿੰਘ ਨੇ ਮਹਾਰਾਜ ਦੀ ਤਾਬਿਆ ’ਤੇ ਤਿਆਗੇ ਪ੍ਰਾਣ

ਸੁਲਤਾਨਪੁਰ ਲੋਧੀ (ਅਸ਼ਵਨੀ) : ਮੌਤ ਵੀ ਅਜੀਬ ਬਲਾ ਹੈ ਇਸ ਦਾ ਕਿਸੇ ਨੂੰ ਕੋਈ ਇਲਮ ਨਹੀਂ, ਇਹ ਕਿਥੇ ਤੇ ਕਦੋਂ ਕਿਸੇ ਨੂੰ ਆ ਜਾਵੇ, ਕੋਈ ਪਤਾ ਨਹੀਂ। ਅਜਿਹੀ ਹੀ ਇਕ ਘਟਨਾ ਪਿੰਡ ਲੋਧੀਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ, ਜਿਥੇ ਪਿਛਲੇ 19 ਸਾਲ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਹੇ ਭਾਈ ਸੁਖਜਿੰਦਰ ਸਿੰਘ ਵਾਟਾਂਵਾਲੀ ਪਾਠ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ। ਇਸ ਸਬੰਧੀ ਸੁਰਜੀਤ ਸਿੰਘ ਜੋਸਨ ਸਰਪੰਚ ਨੇ ਦੱਸਿਆ ਕਿ ਗ੍ਰੰਥੀ ਸਿੰਘ ਭਾਈ ਸੁਖਜਿੰਦਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਸੀ ਕਿ ਅਚਾਨਕ ਅਕਾਲ ਚਲਾਣਾ ਕਰ ਗਏ ।

ਇਹ ਵੀ ਪੜ੍ਹੋ : ਜੁਰਾਬਾਂ ਵੇਚ ਕੀ ਗੁਜ਼ਾਰਾ ਕਰਨ ਵਾਲੇ ਵੰਸ਼ ਲਈ ਆਈ ਚੰਗੀ ਖ਼ਬਰ, ਕੈਪਟਨ ਦੇ ਐਲਾਨ ਤੋਂ ਬਾਅਦ ਮਿਲਿਆ ਸਹਾਰਾ

ਉਨ੍ਹਾਂ ਦੀ ਇਸ ਅਚਾਨਕ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਹੈ। ਸਾਬਕਾ ਸਰਪੰਚ ਤਰਸੇਮ ਸਿੰਘ ਆੜ੍ਹਤੀ, ਚਰਨ ਸਿੰਘ ਲੋਧੀਵਾਲ ਆੜ੍ਹਤੀ, ਬਲਵਿੰਦਰ ਸਿੰਘ ਜਰਮਨ, ਮਹਿੰਦਰ ਸਿੰਘ ਜਰਮਨ, ਲਾਇਨ ਰੰਜੀਤ ਸਿੰਘ ਤੇ ਸੁਖਮਨਜੋਤ ਸਿੰਘ ਜੋਸਨ ਆਦਿ ਨਗਰ ਵਾਸੀਆਂ ਨੇ ਭਾਈ ਸੁਖਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਬੇਅਦਬੀ ’ਤੇ ਕਾਂਗਰਸ ’ਚ ਘਮਸਾਨ, ਸਾਂਸਦਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਤੋਂ ਬਾਅਦ ਕੈਪਟਨ ਖੇਮੇ ’ਚ ਖਲਬਲੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News