ਪਿੰਡ ਸੁਹਾਵੀ ਦੀ ਗੁਰਦੁਆਰਾ ਕਮੇਟੀ ''ਤੇ ਅਖੰਡ ਪਾਠ ਸਾਹਿਬ ਲਈ ਸਰੂਪ ਨਾ ਦੇਣ ਦਾ ਦੋਸ਼

Tuesday, Jul 07, 2020 - 04:06 PM (IST)

ਪਿੰਡ ਸੁਹਾਵੀ ਦੀ ਗੁਰਦੁਆਰਾ ਕਮੇਟੀ ''ਤੇ ਅਖੰਡ ਪਾਠ ਸਾਹਿਬ ਲਈ ਸਰੂਪ ਨਾ ਦੇਣ ਦਾ ਦੋਸ਼

ਖਮਾਣੋਂ (ਸੰਜੀਵ) : ਪਿੰਡ ਸੁਹਾਵੀ ਵਿਖੇ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਇਕ ਪਰਿਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖਮਾਣੋਂ ਦੇ ਪਿੰਡ ਸੁਹਾਵੀ ਦੀ ਜਗੀਰ ਕੌਰ ਨੇ ਦੱਸਿਆ ਤੇ ਉਨ੍ਹਾਂ ਦੀ ਮਾਤਾ ਦੀ ਮੌਤ 1 ਜੁਲਾਈ ਨੂੰ ਹੋ ਗਈ ਸੀ, ਉਸ ਦੇ ਫੁੱਲ ਚੁਗਣ ਤੋਂ ਬਾਅਦ ਉਨ੍ਹਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਾ ਸੀ। ਉਨ੍ਹਾਂ ਨੂੰ ਪਿੰਡ ਦੇ ਗੁਰਦੁਆਰੇ ਸਾਹਿਬ ਵਿਚ‌ ਚੰਦੋਆ ਸਾਹਿਬ ਅਤੇ ਪੀੜਾਂ ਸਾਹਿਬ ਦੇ ਦਿੱਤਾ ਗਿਆ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ ਗਿਆ। 

ਉਨ੍ਹਾਂ ਨੇ ਪੰਚਾਇਤ 'ਤੇ ਦੋਸ਼ ਲਾਇਆ ਕਿ ਇਸ ਆਪਸੀ ਮਤਭੇਦ ਕਾਰਨ ਉਨ੍ਹਾਂ ਨੂੰ ਸਰੂਪ ਨਹੀਂ ਦਿੱਤਾ ਗਿਆ। ਇਸ ਮੌਕੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਵੱਲੋਂ ਚੰਦੋਆ ਸਾਹਿਬ ਨਾਲ ਬੇਅਦਬੀ ਕੀਤੀ ਗਈ  ਜਦੋਂ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਪੰਚਾਇਤ ਦਾ ਇਸ ਮਾਮਲੇ 'ਚ ਕੋਈ ਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ 'ਤੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਹੈ ਉਹ ਜਗ੍ਹਾ ਠੀਕ ਨਹੀਂ ਸੀ ਅਤੇ ਉਥੇ ਬੇਅਦਬੀ ਦਾ ਡਰ ਸੀ, ਇਸੇ ਲਈ ਸ਼ਾਇਦ ਸਰੂਪ ਸਾਹਿਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ ਜਦਕਿ ਪੰਚਾਇਤ ਦਾ ਇਸ ਵਿਚਕੋਈ ਰੋਲ ਨਹੀਂ ਹੈ। ਗੁਰਦੁਆਰਾ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਨੇ ਫ਼ੈਸਲਾ ਕੀਤਾ ਕਿ ਪਾਠ ਗੁਰਦੁਆਰਾ ਸਾਹਿਬ ਵਿਚ ਰੱਖਿਆ ਜਾਵੇਗਾ ਅਤੇ ਮ੍ਰਿਤਕ ਮਾਤਾ ਦੀ ਯਾਦ ਵਿਚ ਪਾਠ ਗੁਰਦੁਆਰਾ ਸਾਹਿਬ ਵਿਚ ਰਖਵਾ ਵੀ ਦਿੱਤਾ ਗਿਆ ਹੈ।


author

Gurminder Singh

Content Editor

Related News