ਉਗਰਾਹੀ ਕਰਨ ਆਏ 2 ਸੇਵਾਦਾਰਾਂ ਨਾਲ ਕੁੱਟਮਾਰ, ਲਾਹੀਆਂ ਦਸਤਾਰਾਂ

Thursday, Aug 06, 2020 - 02:26 PM (IST)

ਉਗਰਾਹੀ ਕਰਨ ਆਏ 2  ਸੇਵਾਦਾਰਾਂ ਨਾਲ ਕੁੱਟਮਾਰ, ਲਾਹੀਆਂ ਦਸਤਾਰਾਂ

ਪਾਇਲ (ਜ. ਬ.) : ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਚਮਕੌਰ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਵਾਸਤੇ ਮਾਇਆ ਇਕੱਠੀ ਕਰਨ ਵਾਲੇ 2 ਦਲਿਤ ਵਰਗ ਨਾਲ ਸਬੰਧਿਤ ਸੇਵਾਦਾਰਾਂ ਨੂੰ ਦੋਰਾਹਾ ਵਿਖੇ  ਕੁੱਟ ਕੇ ਜ਼ਖਮੀਂ ਕੀਤੇ ਜਾਣ ਦੀ ਖ਼ਬਰ ਹੈ। ਸਿਵਲ ਹਸਪਤਾਲ ਪਾਇਲ ਵਿਖੇ ਜ਼ੇਰੇ ਇਲਾਜ਼ ਬਾਬਾ ਸਤਨਾਮ ਸਿੰਘ ਅਤੇ ਬਾਬਾ ਕਿਰਪਾਲ ਸਿੰਘ ਸੇਵਾਦਾਰ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿ ਦੋਰਾਹਾ ਵਿਖੇ ਆਪਣੇ ਇਕ ਹੋਰ ਸਾਥੀ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਉਗਰਾਹੀ ਕਰ ਰਹੇ ਸਨ ਅਤੇ ਜਦੋਂ ਉਹ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ 'ਚ ਗਏ ਤਾਂ ਪ੍ਰਾਪਰਟੀ ਡੀਲਰ ਅਤੇ ਇਕ ਹੋਰ ਵਿਅਕਤੀ ਸਾਨੂੰ ਗਾਲ੍ਹਾਂ ਕੱਢਣ ਲੱਗ ਪਏ।

ਇਹ ਵੀ ਪੜ੍ਹੋ : ਸ਼ਰਮਨਾਕ : ਗੁਆਂਢੀ ਨੇ 16 ਸਾਲਾਂ ਦੀ ਕੁੜੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ, ਗਰਭਵਤੀ ਹੋਣ 'ਤੇ ਹੋਇਆ ਖੁਲਾਸਾ

ਸਾਨੂੰ ਪੁੱਛਣ ਲੱਗੇ ਕਿ ਤੁਹਾਡੀ ਜਾਤ ਕਿਹੜੀ ਹੈ ਤਾਂ ਅਸੀ ਦੱਸਿਆ ਕਿ ਸਾਡੇ 'ਚ ਦੋ ਜਣੇ ਐੱਸ. ਸੀ. ਜਾਤ ਨਾਲ ਸਬੰਧ ਰੱਖਦੇ ਹਨ ਅਤੇ ਇਕ ਵਿਅਕਤੀ ਜਨਰਲ ਸ਼੍ਰੇਣੀ ਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਸਾਡੀਆਂ ਦਸਤਾਰਾਂ ਲਾਹ ਦਿੱਤੀਆਂ। ਉਹ ਸਾਨੂੰ ਕਾਫ਼ੀ ਦੇਰ ਕੁੱਟਦੇ ਰਹੇ ਅਤੇ ਸਾਨੂੰ ਜ਼ਖਮੀਂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਸਬੰਧੀਆਂ ਨੂੰ ਚਮਕੌਰ ਸਾਹਿਬ ਵਿਖੇ ਘਟਨਾ ਸਬੰਧੀ ਦੱਸਿਆ ਅਤੇ ਉਨ੍ਹਾਂ ਨੇ ਸਾਨੂੰ ਸਿਵਲ ਹਸਪਤਾਲ ਪਾਇਲ ਵਿਖੇ ਦਾਖ਼ਲ ਕਰਵਾ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ : ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡੇ ਤੋਂ ਫੜ੍ਹੇ ਨੌਜਵਾਨ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਪਰਚਾ ਦਰਜ ਹੋਵੇ। ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਤੇ ਹਲਕਾ ਪਾਇਲ ਦੇ ਇੰਚਾਰਜ ਡਾ. ਜਸਪ੍ਰੀਤ ਸਿੰਘ ਜੱਸੀ ਨੇ ਸੇਵਾਦਾਰਾਂ ਨੂੰ ਕੁੱਟਣ ਦੀ ਨਿਖ਼ੇਧੀ ਕਰਦਿਆਂ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਨਾ ਕੀਤਾ ਤਾਂ ਪਾਰਟੀ ਦੋਰਾਹਾ ਥਾਣੇ ਦਾ ਘਿਰਾਓ ਕਰੇਗੀ। ਇਸ ਸਬੰਧੀ ਥਾਣੇਦਾਰ ਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜ਼ਖਮੀ ਸੇਵਾਦਾਰਾਂ ਦੇ ਬਿਆਨ ਲਿਖ ਲਏ ਹਨ ਅਤੇ ਜਾਂਚ-ਪੜਤਾਲ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਤੈਰਦੀਆਂ ਮਿਲੀਆਂ 2 ਲਾਸ਼ਾਂ, ਹਾਲਤ ਦੇਖ ਪੁਲਸ ਵੀ ਰਹਿ ਗਈ ਹੈਰਾਨ


 


author

Babita

Content Editor

Related News