ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਹੋਈ ਮੀਟਿੰਗ

09/14/2017 6:25:21 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਵੀਰਵਾਰ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਝਬਾਲ ਦੇ ਸਮੂਹ ਪੱਤਰਕਾਰਾਂ ਦੀ ਇਕ ਹੰਗਾਮੀ ਮੀਟਿੰਗ ਗੈਸਟ ਹਾਊਸ ਕੀਤੀ ਗਈ। ਜਿਸ 'ਚ ਕਸਬਾ ਝਬਾਲ ਤੋਂ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮੀਟਿੰਗ 'ਚ ਜਿਥੇ ਫੀਲਡ 'ਚ ਕੰਮ ਕਰਦੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ ਉਥੇ ਹੀ ਕਸਬੇ ਦੇ ਪੱਤਰਕਾਰਾਂ ਦੀਆਂ ਆਪਸੀ ਸਮੱਸਿਆਵਾਂ 'ਤੇ ਵੀ ਚਰਚਾ ਕੀਤੀ ਗਈ। ਮੀਟਿੰਗ 'ਚ ਪੱਤਰਕਾਰ ਯੂਨੀਅਨ ਝਬਾਲ ਦੀ ਨਵੀਂ ਕਮੇਟੀ ਗਠਤ ਕਰਨ 'ਤੇ ਵੀ ਚਰਚਾ ਹੋਈ ਅਤੇ ਫੈਸਲਾ ਕੀਤਾ ਗਿਆ ਕਿ 18 ਸਤੰਬਰ ਨੂੰ ਸ਼ਾਮ 4 ਵਜੇ ਇਸ ਸਬੰਧੀ ਗੁਰਦੁਆਰਾ ਬੀੜ ਸਾਹਿਬ ਵਿਖੇ ਦੁਬਾਰਾ ਮੀਟਿੰਗ ਕਰਕੇ 5 ਮੈਂਬਰੀ ਕਮੇਟੀ ਗਠਨ ਕਰਨ ਦਾ ਫੈਸਲਾ ਲਿਆ ਜਾਵੇਗਾ। ਮੀਟਿੰਗ 'ਚ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਪ੍ਰਸਾਸ਼ਨ ਤੋਂ ਮੰਗ ਕੀਤੀ ਅਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਸਰਕਾਰ ਤੋਂ ਮੰਗ ਵੀ ਕੀਤੀ ਗਈ। ਇਸ ਮੌਕੇ ਪੱਤਰਕਾਰ ਸੁਖਦੇਵ ਸਿੰਘ ਮੀਆਂਪੁਰ, ਕਿਰਪਾਲ ਸਿੰਘ ਲਾਲੀ, ਡਾ. ਨਰਿੰਦਰ ਸਿੰਘ ਦੋਦੇ, ਹਰਦੀਪ ਸਿੰਘ ਸੋਨੀ, ਮੱਖਣ ਮਨੋਜ, ਮਨਜਿੰਦਰ ਸਿੰਘ ਰਾਜੂ, ਰਜਿੰਦਰ ਕੁਮਾਰ ਖੁੱਲਰ, ਮਨਜੀਤ ਸਿੰਘ ਰੰਧਾਵਾ, ਸਿਵਦੀਪ ਸਿੰਘ ਧਾਲੀਵਾਲ, ਹੈਪੀ ਝਬਾਲ, ਜਤਿੰਦਰ ਸ਼ਰਮਾ, ਹਰਬੰਸ ਲਾਲੂਘੁੰਮਣ, ਹਰਜਿੰਦਰ ਸਿੰਘ ਲਾਲਾ, ਬਖਤਾਵਰ ਸਿੰਘ ਚੀਚਾ, ਹਰਵਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ।


Related News