ਸ਼ਰਾਬੀ ਮਾਸਟਰ ਦੀ ਕਰਤੂਤ, ਸਕੂਲ ਮੈਡਮ ਨੂੰ ਕੱਢੀਆਂ ਗਾਲਾਂ, ਵੀਡੀਓ ਵਾਈਰਲ
Tuesday, Feb 04, 2020 - 09:59 AM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਦੇ ਸਰਕਾਰੀ ਸਕੂਲ ਦੇ ਇਕ ਅਧਿਆਪਕ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜੋ ਨਸ਼ੇ ਦੀ ਹਾਲਤ ’ਚ ਗਾਲ੍ਹਾਂ ਕੱਢ ਰਿਹਾ ਹੈ। ਸਕੂਲ 'ਚ ਮੌਜੂਦ ਅਧਿਆਪਕਾਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋ ਗੁਰਜੀਤ ਸ਼ਰਾਬ ਪੀ ਕੇ ਸਕੂਲ ਆਇਆ ਹੋਵੇ ਅਤੇ ਉਸ ਨੇ ਹੰਗਾਮਾ ਕੀਤਾ ਹੋਵੇ। ਇਸ ਤੋਂ ਪਹਿਲਾ ਵੀ ਉਹ ਕਈ ਵਾਰ ਅਜਿਹੇ ਕਾਰਨਾਮੇ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਹ ਸਕੂਲ ਦਾ ਇੰਚਾਰਜ ਬਣਨਾ ਚਾਉਂਦਾ ਹੈ। ਉਸਨੇ ਇਕ ਮਹਿਲਾ ਅਧਿਆਪਕ ਨੂੰ ਵੀ ਗਾਲਾਂ ਕੱਢੀਆਂ, ਕਿਉਂਕਿ ਉਹ ਆਪਣੇ ਮੁੰਡੇ ਦਾ ਰਿਸ਼ਤਾ ਉਸ ਨਾਲ ਕਰਵਾਉਣਾ ਚਾਉਂਦਾ ਸੀ ਪਰ ਮਹਿਲਾ ਅਧਿਆਪਕ ਦਾ ਵਿਆਹ ਕਿਤੇ ਹੋਰ ਹੋ ਗਿਆ। ਇਸੇ ਗੱਲ ਦਾ ਗੁੱਸਾ ਕੱਢਦੇ ਹੋਏ ਉਸ ਨੇ ਮਹਿਲਾ ਨਾਲ ਸ਼ਰਮਨਾਕ ਕਰਤੂਤ ਕੀਤੀ।
ਦੱਸ ਦੇਈਏ ਕਿ ਸਕੂਲ ਅਧਿਆਪਕਾਂ ਵਲੋਂ ਬਣਾਏ ਕੇ ਵਾਇਰਲ ਕੀਤੀ ਗਈ ਵੀਡੀਓ ’ਚ ਸਾਫ ਤੌਰ ’ਤੇ ਦਿਖਾਈ ਦੇ ਰਿਹਾ ਹੈ ਕਿ ਲਾਲ ਰੰਗ ਦੀ ਦਸਤਾਰ ਵਾਲਾ ਸਖਸ਼ ਗੁਰਜੀਤ ਸਿੰਘ ਪਿੰਡ ਭੈਣੀ ਪਸਵਾਲ ਦੇ ਸਰਕਾਰੀ ਸਕੂਲ ’ਚ ਪੰਜਾਬੀ ਦਾ ਅਧਿਆਪਕ ਹੈ। ਨਸ਼ੇ ਦੀ ਹਾਲਤ 'ਚ ਉਹ ਮਹਿਲਾ ਅਧਿਆਪਕ ਨੂੰ ਬੱਚਿਆਂ ਦੇ ਸਾਹਮਣੇ ਹੀ ਗਾਲ੍ਹਾਂ ਕੱਢ ਰਿਹਾ ਹੈ। ਨਸ਼ੇ ’ਚ ਹੋਣ ਕਾਰਨ ਉਸ ਨੇ ਸਵੇਰ ਦੀ ਸਭਾ ਨੂੰ ਤਮਾਸ਼ਾ ਬਣਾ ਕੇ ਰੱਖ ਦਿੱਤਾ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਤਫਤੀਸ਼ ਅਧਿਕਾਰੀ ਨਿਰਮਲ ਸਿੰਘ ਨੇ ਸਟਾਫ ਤੇ ਬੱਚਿਆਂ ਦੇ ਬਿਆਨ ਦਰਜ ਕਰ ਲਏ ਹਨ।