ਜਾਣੋ ਗੁਰਦਾਸਪੁਰ ਛੱਡ ਕਿੱਥੇ ਗਏ ਭਾਜਪਾ ਉਮੀਦਵਾਰ ਸੰਨੀ ਦਿਓਲ

Tuesday, May 21, 2019 - 10:31 AM (IST)

ਜਾਣੋ ਗੁਰਦਾਸਪੁਰ ਛੱਡ ਕਿੱਥੇ ਗਏ ਭਾਜਪਾ ਉਮੀਦਵਾਰ ਸੰਨੀ ਦਿਓਲ

ਗੁਰਦਾਸਪੁਰ(ਬਿਊਰੋ) : ਲੋਕ ਸਭਾ ਚੋਣਾਂ ਖਤਮ ਹੋ ਗਈਆਂ ਹਨ। ਕਰੀਬ ਤਿੰਨ ਹਫਤੇ ਦੇ ਪ੍ਰਚਾਰ ਅਤੇ ਪੋਲਿੰਗ ਤੋਂ ਬਾਅਦ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਅਚਾਨਕ ਆਪਣੇ ਹਲਕੇ ਤੋਂ ਗਾਇਬ ਹੋ ਗਏ। ਚਰਚਾਵਾਂ ਛਿੜ ਗਈਆਂ ਕਿ ਹਲਕੇ ਦੀ ਸੇਵਾ ਕਰਨ ਦਾ ਭਰੋਸਾ ਦੇਣ ਵਾਲਾ ਐਕਟਰ ਨੇਤਾ ਵੋਟਾਂ ਤੋਂ ਬਾਅਦ ਹੀ ਗੁਰਦਾਸਪੁਰ ਛੱਡ ਫਿਲਮੀ ਨਗਰੀ ਵਿਚ ਕੰਮਕਾਜ ਲਈ ਨਿਕਲ ਗਿਆ ਹੈ। 'ਜਗ ਬਾਣੀ' ਨੇ ਜਦੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਸੰਨੀ ਜੀ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਵਿਚ ਥਕਾਨ ਮਿਟਾ ਰਹੇ ਹਨ। ਕਈ ਦਿਨ ਕੜਕਦੀ ਧੁੱਪ ਵਿਚ ਰੋਡ ਸ਼ੋਅ ਮਾਈਕ-ਨਾਅਰਿਆਂ ਦੇ ਰੋਲੇ-ਰੱਪੇ ਤੋਂ ਮਨ ਨੂੰ ਸ਼ਾਂਤ ਕਰਨ ਲਈ ਭਾਜਪਾ ਨੇਤਾ ਸੰਨੀ ਦਿਓਲ ਸ਼ਾਂਤ ਥਾਂ 'ਤੇ ਚਲੇ ਗਏ ਹਨ।

ਪਤਾ ਲੱਗਾ ਹੈ ਕਿ ਸੰਨੀ ਦਿਓਲ ਕੁੱਲੂ-ਮਨਾਲੀ ਵਿਚ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇਕ ਫੋਟੋ ਅਪਲੋਡ ਕੀਤੀ ਹੈ ਜਿਸ ਵਿਚ ਉਹ ਖੂਬਸੂਰਤ ਵਾਦੀਆਂ ਵਿਚ ਬਣੇ ਕਿਸੇ ਹੋਟਲ ਵਿਚ ਬੈਠੇ ਨਜ਼ਰ ਆ ਰਹੇ ਹਨ। ਨੇਤਾ ਜੀ ਨੂੰ ਹਿਮਾਚਲ ਪਸੰਦ ਹੈ। ਇਸ ਗੱਲ ਦਾ ਖੁਲਾਸਾ ਉਹ 'ਜਗ ਬਾਣੀ' ਦੇ ਪ੍ਰੌਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ ਵਿਚ ਸਾਡੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨਾਲ ਗੱਲਬਾਤ ਦੋਰਾਨ ਕਰ ਚੁੱਕੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਦੋ ਤਿੰਨ ਦਿਨ ਤਕ ਸੰਨੀ ਕੁੱਲੂ-ਮਨਾਲੀ ਵਿਚ ਠੰਡ ਦਾ ਆਨੰਦ ਮਾਣਨਗੇ।


author

cherry

Content Editor

Related News