ਗੁਰਦਾਸਪੁਰ ਪੁੱਜੇ ਸੰਨੀ ਦਿਓਲ ਨੂੰ ਘੇਰ ਔਰਤਾਂ ਨੇ ਸੁਣਾਇਆ ਆਪਣਾ ਦੁੱਖੜਾ (ਵੀਡੀਓ)
Tuesday, Jan 28, 2020 - 06:56 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਬੀਤੇ ਦਿਨ ਗੁਰਦਾਸਪੁਰ ਪੁੱਜੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਵੈਲਫੇਅਰ ਸੋਸਾਇਟੀ ਦੀ ਸਕੱਤਰ ਸਰਬਜੀਤ ਕੌਰ ਧੋਖੇਬਾਜ਼ ਐੱਨ.ਆਰ.ਆਈ. ਲਾੜਿਆਂ ਖਿਲਾਫ ਮੰਗ ਪੱਤਰ ਦੇਣ ਪੁੱਜੀ।ਲਗਭਗ ਗੱਡੀ 'ਚ ਬੈਠ ਚੁੱਕੇ ਸੰਨੀ ਦਿਓਲ ਨੇ ਜਦੋਂ ਉਕਤ ਮਹਿਲਾ ਦੀ ਆਵਾਜ਼ ਸੁਣੀ ਤਾਂ ਉਹ ਬੜੀ ਹਲੀਮੀ ਨਾਲ ਗੱਡੀ ’ਚੋਂ ਬਾਹਰ ਨਿਕਲੇ ਅਤੇ ਔਰਤ ਦੀ ਪੂਰੀ ਗੱਲ ਬੜੇ ਧਿਆਣ ਨਾਲ ਸੁਣੀ। ਸੰਨੀ ਦਿਓਲ ਨੂੰ ਦਿੱਤੇ ਮੰਗ-ਪੱਤਰ ’ਚ ਪੀੜਤ ਔਰਤਾਂ ਨੇ ਇਨਸਾਫ ਦੀ ਮੰਗ ਕੀਤੀ ਹੈ, ਤਾਂ ਜੋਂ ਅਜਿਹੇ ਧੋਖੇਬਾਜ ਲਾੜਿਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾ ਸਕੇ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੰਗ ਪੱਤਰ ਦੇਣ ਪਹੁੰਚੀਆਂ ਔਰਤਾਂ 'ਚੋਂ ਇਕ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2008 ’ਚ ਹੋਇਆ ਸੀ। ਧੀ ਦੇ ਜਨਮ ਤੋਂ ਬਾਅਦ ਉਸ ਦਾ ਪਤੀ 2010 'ਚ ਕੈਨੇਡਾ ਚਲਾ ਗਿਆ। ਉਥੇ ਜਾ ਕੇ ਉਸ ਨੇ ਇਕ ਮੁਸਲਮਾਨ ਕੁੜੀ ਨਾਲ ਵਿਆਹ ਕਰਵਾ ਲਿਆ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ’ਤੇ ਪਾਈਆਂ ਹੋਈਆਂ ਹਨ। ਹੁਣ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਇੰਨਾ ਹੀ ਨਹੀਂ ਪੀੜਤ ਔਰਤ ਨੇ ਪੁਲਸ ਪ੍ਰਸ਼ਾਸਨ 'ਤੇ ਵੀ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਕਿਹਾ ਕਿ ਪੁਲਸ ਉਨ੍ਹਾਂ ਦੇ ਖਿਲਾਫ ਨਾਜਾਇਜ਼ ਪਰਚੇ ਦਰਜ ਕਰ ਰਹੀ ਹੈ।