ਰਾਵੀ ਦਰਿਆ 'ਤੇ ਬਣੇ ਪਲਟੂਨ ਪੁੱਲ ਦੇ ਟੁੱਟਣ ਕਾਰਨ ਫੌਜ ਦਾ ਫਸਿਆ ਟੱਰਕ

06/18/2019 5:43:16 PM

ਗੁਰਦਾਸਪੁਰ/ਬਹਿਰਾਮਪੁਰ (ਗੁਰਪ੍ਰੀਤ, ਵਿਨੋਦ, ਗੋਰਾਇਆ) - ਮਕੌੜਾ ਪੱਤਣ 'ਤੇ ਪੈਂਦੇ ਰਾਵੀ ਦਰਿਆ 'ਤੇ ਬਣੇ ਪਲਟੂਨ ਪੁੱਲ ਦੀਆਂ ਕੁਝ ਸ਼ਤੀਰੀਆ ਟੁੱਟਣ ਕਾਰਨ ਭਾਰਤੀ ਫੌਜ ਦਾ ਇਕ ਟੱਰਕ ਉਸ 'ਚ ਫੱਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੇ ਸਮੇਂ ਮਕੌੜਾ ਪੱਤਣ ਤੋਂ ਭਾਰਤੀ ਫੌਜ ਦਾ ਇਕ ਟੱਰਕ, ਜਿਸ 'ਚ ਕਰੀਬ 8 ਜਵਾਨ ਸਵਾਰ ਸਨ, ਰਾਵੀ ਦਰਿਆ 'ਤੇ ਪੈਂਦੇ ਪਲਟੂਨ ਪੁੱਲ ਨੂੰ ਪਾਰ ਕਰਕੇ ਭਰਿਆਲ ਇਲਾਕੇ 'ਚ ਜਾ ਰਿਹਾ ਸੀ। ਉਕਤ ਟੱਰਕ ਜਦੋਂ ਪੁੱਲ ਦੇ ਵਿਚਕਾਰ ਪੁੱਜਾ ਤਾਂ ਪੁੱਲ ਦੇ ਹੇਠਾਂ ਲੱਗੇ ਡੋਲਾਂ 'ਚੋਂ ਇਕ ਗੁੱਲਾ ਨਿਕਲ ਗਿਆ, ਜਿਸ ਕਾਰਨ ਸ਼ਤੀਰੀਆ ਦਾ ਇਕ ਪਾਸੇ ਝੁਕਾਅ ਹੋਣ ਕਾਰਨ ਫੌਜ ਦਾ ਟੱਰਕ ਸ਼ਤੀਰੀਆ 'ਚ ਫਸ ਗਿਆ। ਜਿਸ ਤੋਂ ਬਾਅਦ ਉਸ 'ਚ ਵਾਰ ਜਵਾਨਾਂ ਨੇ ਹੋਲੀ-ਹੋਲੀ ਹੇਠਾਂ ਉਤਰ ਕੇ ਆਪਣੀ ਜਾਨ ਬਚਾ ਲਈ। ਰਾਵੀ ਦਰਿਆ 'ਚ ਪਾਣੀ ਘੱਟ ਹੋਣ ਕਾਰਨ ਇਕ ਵੱਡਾ ਹਾਦਸਾ ਹੋਣੋ ਟਲ ਗਿਆ ਅਤੇ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਜਵਾਨਾਂ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਟੱਰਕ ਨੂੰ ਬਾਹਰ ਕੱਢਣ ਤੋਂ ਬਾਅਦ ਪੁੱਲ ਨੂੰ ਠੀਕ ਕਰਕੇ ਮੁੜ ਲੋਕਾਂ ਲਈ ਚਾਲੂ ਕਰਵਾ ਦਿੱਤਾ।


rajwinder kaur

Content Editor

Related News