ਕੈਪਟਨ ਨਾਲ ਪਟਿਆਲਾ ਪੈੱਗ ਲਗਾਉਣਗੇ ਧਰਮਿੰਦਰ! (ਵੀਡੀਓ)
Friday, May 17, 2019 - 10:29 AM (IST)
ਗੁਰਦਾਸਪੁਰ (ਗੁਰਪ੍ਰੀਤ) : ਫਿਲਮ ਸਟਾਰ ਧਰਮਿੰਦਰ ਆਪਣੇ ਬੇਟੇ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਚੱਲਦਿਆਂ ਬੀਤੇ ਦਿਨ ਉਨ੍ਹਾਂ ਨੇ ਬਟਾਲਾ ਵਿਖੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਹੀ ਨਹੀਂ ਬਲਕਿ ਸੂਬਾ ਸਰਕਾਰ ਤੋਂ ਵੀ ਕੰਮ ਕਰਵਾ ਲੈਣਗੇ। ਉਨ੍ਹਾਂ ਕਿਹਾ ਕਿ ਕੈਪਟਨ ਨਾਲ ਵੀ ਮੇਰੀ ਦੋਸਤੀ ਹੈ ਤੇ ਉਹ ਮੈਨੂੰ ਕਦੀ ਮਨ੍ਹਾ ਨਹੀਂ ਕਰਦੇ ਤੇ ਉਨ੍ਹਾਂ ਨਾਲ ਮੈਂ ਪਟਿਆਲਾ ਪੈੱਗ ਲਗਾ ਕੇ ਮੰਗਾਂ ਮਨਵਾ ਲਵਾਂਗਾ।
ਉਨ੍ਹਾਂ ਨੇ ਸੰਨੀ ਦਿਓਲ ਨੂੰ ਸ਼ੇਰ ਦੱਸਦੇ ਹੋਏ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਸੰਨੀ ਦਿਓਲ ਸਿੱਧਾ-ਸਾਧਾ ਹੈ ਤੇ ਉਸ ਨੂੰ ਬੋਲਣਾ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਇਕ ਸਿੱਧਾ ਇਨਸਾਨ ਹੀ ਜਨਤਾ ਦੀ ਸੇਵਾ ਕਰ ਸਕਦਾ ਹੈ ਕਿਉਂਕਿ ਟੇਢੇ ਇਨਸਾਨ ਤਾਂ ਕੇਵਲ ਲੁੱਟ ਕੇ ਚਲੇ ਜਾਂਦੇ ਹਨ। ਇਸ ਮੌਕੇ ਲੋਕਾਂ ਦੇ ਕਹਿਣ 'ਤੇ ਧਰਮਿੰਦਰ ਨੇ ਆਪਣੀ ਫਿਲਮ 'ਧਰਮ-ਵੀਰ' ਦੇ ਡਾਇਲਾਗ ਵੀ ਸੁਣਾਏ।