ਹੁਣ ਲਾਡੀ ਹੋਏ ਕੈਪਟਨ ਤੋਂ ਬਾਗੀ ਕਿਹਾ ਬਾਜਵਾ ਜਲਦ ਬਣਨਗੇ ਸੀ.ਐੱਮ. (ਵੀਡੀਓ)

Friday, Jan 18, 2019 - 12:19 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਕੁਲਬੀਰ ਜ਼ੀਰਾ ਤੋਂ ਬਾਅਦ ਇਕ ਹੋਰ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਭਰੀ ਸਟੇਜ ਤੋਂ ਆਪਣੇ ਮਨ ਦੀ ਗੱਲ ਕਹਿ ਦਿੱਤੀ। ਵਿਧਾਇਕ ਬਲਵਿੰਦਰ ਸਿੰਘ ਨੇ ਕਿਹਾ ਕਿ ਕੁਝ ਹੀ ਮਹੀਨਿਆਂ ਬਾਅਦ ਪ੍ਰਤਾਪ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਜਾਣਕਾਰੀ ਮੁਤਾਬਕ ਘੁਮਾਣਾ ਵਿਖੇ ਇਕ ਸਮਾਗਮ ਦੌਰਾਨ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਜਿੱਥੇ 2 ਸਾਲ ਕਾਂਗਰਸ ਦੀ ਢਿੱਲੀ ਸਰਕਾਰ ਚੱਲਣ ਦੀ ਗੱਲ ਕਹੀ ਉਥੇ ਹੀ ਉਨ੍ਹਾਂ ਨੇ ਬਾਜਵਾ ਨੂੰ ਪੰਜਾਬ ਹਿਤੈਸ਼ੀ ਦੱਸਦੇ ਹੋਏ ਸੀ.ਐੱਮ. ਬਣਾਉਣ ਦੀ ਅਰਦਾਸ ਵੀ ਕੀਤੀ। 

ਕੁਲਬੀਰ ਜ਼ੀਰਾ ਤੋਂ ਬਾਅਦ ਲਾਡੀ ਦੀ ਇਸ ਸਪੀਚ ਨੇ ਜਿਥੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਉਠ ਰਹੇ ਬਾਗੀ ਸੁਰਾ ਨੂੰ ਜੱਗ ਜਾਹਿਰ ਕਰ ਦਿੱਤਾ ਹੈ ਉਥੇ ਹੀ ਆਉਣ ਵਾਲੇ ਦਿਨਾਂ 'ਚ ਪੰਜਾਬ ਕਾਂਗਰਸ ਲਈ ਖਤਰੇ ਦੀ ਘੰਟੀ ਹੈ।


author

Baljeet Kaur

Content Editor

Related News