ਡੁੱਬਦੇ ਬੱਚਿਆਂ ਨੂੰ ਜ਼ਿੰਦਗੀ ਦੇਣ ਵਾਲੇ ਮਨਜੀਤ ਦਾ ਹੋਇਆ ਅੰਤਿਮ ਸਸਕਾਰ, ਧਾਹਾਂ ਮਾਰ ਰੋਇਆ ਪੂਰਾ ਪਰਿਵਾਰ ਪਿੰਡ

Tuesday, Aug 18, 2020 - 05:32 PM (IST)

ਡੁੱਬਦੇ ਬੱਚਿਆਂ ਨੂੰ ਜ਼ਿੰਦਗੀ ਦੇਣ ਵਾਲੇ ਮਨਜੀਤ ਦਾ ਹੋਇਆ ਅੰਤਿਮ ਸਸਕਾਰ, ਧਾਹਾਂ ਮਾਰ ਰੋਇਆ ਪੂਰਾ ਪਰਿਵਾਰ ਪਿੰਡ

ਗੁਰਦਾਸਪੁਰ (ਗੁਰਪ੍ਰੀਤ) : ਅਮਰੀਕਾ ਦੇ ਸ਼ਹਿਰ ਰੀਡਲੀ ਵਿਖੇ ਦਰਿਆ 'ਚ ਡੁੱਬ ਰਹੇ ਬੱਚਿਆ ਨੂੰ ਬਚਾਉਂਦਿਆਂ ਆਪਣੀ ਜਾਨ ਗਵਾਉਣ ਵਾਲੇ 29 ਸਾਲ ਮਨਜੀਤ ਸਿੰਘ ਦਾ ਪਿੰਡ ਛੀਨਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਲਾਡਲੇ ਪੁੱਤ ਨੂੰ ਵੇਖ ਪਰਿਵਾਰ ਸਮੇਤ ਪੂਰਾ ਪਿੰਡ ਧਾਹਾਂ ਮਾਰ ਰੋਇਆ। ਦੱਸ ਦੇਈਏ ਕਿ ਮ੍ਰਿਤਕ ਮਨਜੀਤ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਜੱਦੀ ਪਿੰਡ ਪਹੁੰਚੀ ਸੀ। ਮਨਜੀਤ ਸਿੰਘ ਦੀ ਅੰਤਿਮ ਯਾਤਰਾ 'ਚ ਸੈਂਕੜੇ ਲੋਕ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋਂ : ਦਰਿੰਦੇ ਪਤੀ ਦੀ ਕਰਤੂਤ: ਪਤਨੀ ਦੇ ਢਿੱਡ 'ਚ ਦਾਤੀ ਮਾਰ ਕੇ ਕੀਤਾ ਕਤਲ
PunjabKesariਮਨਜੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਦੀ ਕਮੀ ਕਦੀ ਵੀ ਪੂਰੀ ਨਹੀਂ ਹੋਵੇਗੀ ਪਰ ਉਹ ਜਾਂਦੇ-ਜਾਂਦੇ ਇਕ ਮਿਸਾਲ ਕਾਇਮ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ 'ਤੇ ਮੰਗ ਉੱਠ ਰਹੀ ਹੈ ਕਿ ਮਨਜੀਤ ਦੀ ਯਾਦਗਾਰ ਬਣਾਈ ਜਾਵੇ। ਮਨਜੀਤ ਦੇ ਪਿਤਾ ਨੇ ਕਿਹਾ ਕਿ ਬਹੁਤ ਸਾਰੇ ਸੁਫ਼ਨੇ ਸਨ ਪਰ ਇਕ ਝਟਕੇ 'ਚ ਹੀ ਉਨ੍ਹਾਂ ਦਾ ਸਭ ਕੁਝ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਮਾਣ ਹੈ। ਉਨ੍ਹਾਂ ਨੇ ਇੱਛਾ ਜਾਹਿਰ ਕੀਤੀ ਭਾਰਤ ਸਰਕਾਰ ਉਸ ਦੇ ਪਿਤਾ ਦੀ ਯਾਦਗਾਰ ਬਣਾਏ। 

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ
PunjabKesari


author

Baljeet Kaur

Content Editor

Related News