ਖ਼ਾਲਿਸਤਾਨ ਪੱਖੀ ਗੁਰਪਤਵੰਤ ਪਨੂੰ ਦੀ ਭਾਰਤ ਸਰਕਾਰ ਨੂੰ ਨਵੀਂ ਚੁਣੌਤੀ, 15 ਅਗਸਤ ਨੂੰ ਕਰੇਗਾ ਇਹ ਕੰਮ

07/30/2020 2:30:59 PM

ਗੁਰਦਾਸਪੁਰ (ਹਰਮਨ) : ਪੰਜਾਬ ਨੂੰ ਖਾਲਿਸਤਾਨ ਬਣਾਉਣ ਦੇ ਦਾਅਵੇ ਕਰ ਰਹੇ ਗੁਰਪਤਵੰਤ ਸਿੰਘ ਪਨੂੰ ਨੇ ਕੈਨੇਡਾ ਵਿਚ ਭਾਰਤ ਦਾ ਰਾਸ਼ਟਰੀ ਝੰਡਾ ਫੂਕ ਕੇ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ। ਇਸ ਇਸ ਸਬੰਧੀ ਜਨਤਕ ਕੀਤੀ ਇਕ ਵੀਡੀਓ ਰਾਹੀਂ ਪਨੂੰ ਅਤੇ ਉਸ ਦੇ ਕੁਝ ਹੋਰ ਸਾਥੀਆਂ ਨੇ ਜਿੱਥੇ ਭਾਰਤ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਖਾਲਿਸਤਾਨ ਦੇ ਹੱਕ ਵਿਚ ਨਾਅਰੇ ਲਗਾਏ ਹਨ, ਉਸਦੇ ਨਾਲ ਹੀ ਪਨੂੰ ਨੇ ਭਾਰਤ ਦੇ ਫੂਕੇ ਗਏ ਝੰਡੇ ਦੀ ਸੁਆਹ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਸਥਿਤ ਭਾਰਤ ਦੇ ਅੰਬੈਸਡਰ ਅਜੇ ਬਸਾਰੀਆ ਨੂੰ ਭੇਜ ਕੇ ਚੁਣੌਤੀ ਦਿੱਤੀ ਹੈ ਕਿ ਜੇਕਰ ਭਾਰਤ ਦੀ ਸਰਕਾਰ ਵਿਚ ਹਿੰਮਤ ਹੈ ਤਾਂ ਉਹ 15 ਅਗਸਤ ਨੂੰ ਸਿੱਖਸ ਫਾਰ ਜਸਟਿਸ ਵਲੋਂ ਭਾਰਤੀ ਅੰਬੈਸੀਆਂ ਸਾਹਮਣੇ ਕੀਤੀ ਜਾਣ ਵਾਲੀ ਰਜਿਸਟ੍ਰੇਸ਼ਨ ਨੂੰ ਰੋਕ ਕੇ ਦਿਖਾਵੇ।

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਇਸ ਦੇ ਚੱਲਦਿਆਂ ਪਨੂੰ ਨੇ ਕੈਨੇਡਾ 'ਚ ਭਾਰਤ ਦੇ ਰਾਸ਼ਟਰੀ ਝੰਡੇ ਦੇ ਨਾਲ ਕੈਨੇਡਾ ਦਾ ਰਾਸ਼ਟਰੀ ਝੰਡਾ ਅਤੇ ਖਾਲਿਸਤਾਨ ਦਾ ਝੰਡਾ ਲਗਾ ਕੇ ਇਨ੍ਹਾਂ ਤਿੰਨਾਂ ਝੰਡਿਆਂ ਦੀ ਤੁਲਨਾ ਕੀਤੀ ਅਤੇ ਭਾਰਤ ਦੇ ਤਿਰੰਗੇ ਨੂੰ ਸਿੱਖਾਂ ਦੀ ਨਸਲਕੁਸ਼ੀ ਅਤੇ ਪੰਜਾਬ ਦੀ ਆਜ਼ਾਦੀ ਖੋਹਣ ਵਾਲਾ ਝੰਡਾ ਕਰਾਰ ਦਿੰਦਿਆਂ ਇਸਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪਨੂੰ ਦੇ ਨਾਲ ਮੌਜੂਦ ਕੁਝ ਸਿੱਖ ਵਿਅਕਤੀਆਂ ਨੇ ਭਾਰਤ ਦੇ ਤਿਰੰਗੇ ਨੂੰ ਪੈਰਾਂ ਵਿਚ ਰੋਲ ਕੇ ਖਾਲਿਸਤਾਨ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋਂ : ਗ੍ਰੰਥੀ ਵਲੋਂ ਗਲਤ ਹਰਕਤਾਂ ਕਰਨ ਦਾ ਮਾਮਲਾ, ਪੀੜਤਾ ਨੇ ਦੱਸਿਆ ਵੀਡੀਓ ਵਾਇਰਲ ਕਰਨ ਦੀਆਂ ਦਿੰਦਾ ਸੀ ਧਮਕੀਆਂ

ਇਸੇ ਦੌਰਾਨ ਪਨੂੰ ਨੇ ਕੈਨੇਡਾ ਦੇ ਝੰਡੇ ਨੂੰ ਬਰਾਬਰਤਾ ਅਤੇ ਸਿੱਖਾਂ ਸਮੇਤ ਹੋਰ ਵਰਗਾਂ ਦੇ ਹੱਕ ਦੀ ਗੱਲ ਕਰਨ ਵਾਲਾ ਝੰਡਾ ਕਰਾਰ ਦਿੱਤਾ। ਪਨੂੰ ਨੇ ਵੀਡੀਓ ਰਾਹੀਂ ਕਿਹਾ ਕਿ ਭਾਰਤ ਇਸ ਗੱਲ ਵਿਚ ਆਪਣੀ ਵੱਡੀ ਜਿੱਤ ਸਮਝ ਰਿਹਾ ਹੈ ਕਿ ਉਸ ਨੇ ਕੈਨੇਡਾ ਵਿਚ ਵੀ ਖਾਲਿਸਤਾਨ ਦੀ ਗੱਲ ਕਰਨ 'ਤੇ ਰੋਕ ਲਗਵਾ ਦਿੱਤੀ ਹੈ। ਪਰ ਅੱਜ ਉਹ ਕੈਨੇਡਾ ਵਿਚ ਹੀ ਖੜ੍ਹੇ ਹਨ ਅਤੇ ਭਾਰਤ ਸਰਕਾਰ ਨੂੰ ਚੁਣੌਤੀ ਹਨ ਕਿ ਜੇਕਰ ਭਾਰਤ ਸਰਕਾਰ ਵਿਚ ਹਿੰਮਤ ਹੈ ਤਾਂ ਉਸ ਨੂੰ ਰੋਕ ਕੇ ਦਿਖਾਵੇ। ਇੰਨਾ ਹੀ ਨਹੀਂ ਗੁਰਪਤਵੰਤ ਪਨੂੰ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੁਝ ਦਿਨਾਂ ਬਾਅਦ ਭਾਰਤ ਵਿਚ ਮਨਾਇਆ ਜਾਣ ਵਾਲਾ 15 ਅਗਸਤ ਦਾ ਦਿਨ ਸਿੱਖਾਂ ਦੀ ਆਜ਼ਾਦੀ ਦਾ ਦਿਨ ਨਹੀਂ ਹੈ ਅਤੇ ਸਿੱਖ ਫਾਰ ਜਸਟਿਸ ਦੇ ਆਗੂ ਕੈਨੇਡਾ, ਅਮਰੀਕਾ, ਇੰਗਲੈਂਡ, ਇਟਲੀ, ਜਰਮਨੀ, ਫਰਾਂਸ,ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਭਾਰਤੀ ਅੰਬੈਸੀਆਂ ਦੇ ਸਾਹਮਣੇ ਖਾਲਿਸਤਾਨ ਰੈਫਰੈਂਡਮ-2020 ਦੇ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨਗੇ। ਇਹ ਐਲਾਨ ਕਰਦਿਆਂ ਪਨੂੰ ਨੇ ਕੇਂਦਰ ਸਰਕਾਰ ਨੂੰ ਇਸ ਰਜਿਸਟ੍ਰੇਸ਼ਨ ਨੂੰ ਰੋਕ ਕੇ ਦਿਖਾਉਣ ਦੀ ਚੁਣੌਤੀ ਵੀ ਦੇ ਦਿੱਤੀ ਹੈ।

ਇਹ ਵੀ ਪੜ੍ਹੋਂ : ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'


Baljeet Kaur

Content Editor

Related News