'ਜਿੰਨੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ'

Monday, Mar 04, 2019 - 05:33 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ)—ਪੂਰੇ ਭਾਰਤ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਤਹਿਤ ਅੱਜ ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਮੰਦਰਾਂ 'ਚ ਸਵੇਰੇ ਆਰਤੀ ਕੀਤੀ ਗਈ ਅਤੇ ਇਸਦੇ ਬਾਅਦ ਤੋਂ ਹੀ ਸ਼ਿਵ ਮੰਦਰ ਵਿੱਚ ਸ਼ਿਵ ਭਗਤਾਂ ਦਾ ਤਾਂਤਾ ਲਗਾ ਹੋਇਆ ਹੈ ਅਤੇ ਭਗਤਾਂ ਵਲੋਂ ਸ਼ਿਵਲਿੰਗ 'ਤੇ ਜਲ ਅਤੇ ਦੁੱਧ ਚੜ੍ਹਾ ਕੇ ਸ਼ਿਵ ਭਗਵਾਨ ਦੀ ਪੂਜਾ ਕੀਤੀ ਜਾ ਰਹੀ ਹੈ । ਇਸ ਮੌਕੇ ਸ਼ਿਵ ਭਗਤਾ ਵਲੋਂ ਸ਼ਿਵ ਭੋਲੇ ਨਾਥ ਦੇ ਜੈਕਾਰੇ ਲਗਾਉਂਦੇ ਹੋਏ ਮੰਦਰਾਂ 'ਚ ਪੁੱਜ ਰਹੇ ਹਨ।ਦੱਸਣਯੋਗ ਹੈ ਕਿ ਇਹ ਪ੍ਰਾਚੀਨ ਸ਼ਿਵ ਮੰਦਰ 500 ਸਾਲ ਪੁਰਾਣਾ ਹੈ ਇਸ ਮੰਦਰ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਖੜਕ ਸਿੰਘ ਅਤੇ ਮੁਗਲ ਬਾਦਸ਼ਾਹ ਜਲਾਲੁੱਦੀਨ ਮੁਹਮੰਦ ਅਕਬਰ ਨੇ ਕਰਵਾਈ ਸੀ ਅਤੇ ਇਥੇ ਸ਼ਿਵ ਭਗਤਾਂ ਦਾ ਮੰਨਣਾ ਹੈ ਕਿ ਸ਼ਿਵਰਾਤਰੀ ਦੇ ਦਿਨ ਇਹ ਸ਼ਿਵਲਿੰਗ ਚਾਵਲ ਦੇ ਦਾਣੇ ਜਿਨ੍ਹਾਂ ਵਧਦਾ ਹੈ ਅਤੇ ਇਸ ਮੰਦਰ ਤੇ ਲੋਕਾਂ ਦੀ ਬਹੁਤ ਆਸਥਾ ਹੈ ਅਤੇ ਇਸ ਮੰਦਰ 'ਚ ਨਤਮਸਤਕ ਹੋਣ ਲਈ ਦੇਸ਼ -ਵਿਦੇਸ਼ਾਂ ਤੋਂ ਸ਼ਰਧਾਲੂ ਆਉਂਦੇ ਹਨ।

PunjabKesari

ਇਸ ਮੌਕੇ ਦੁਬਈ ਤੋਂ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਆਏ ਇੱਕ ਭਗਤ ਨੇ ਦੱਸਿਆ ਕਿ ਉਸਨੇ ਕਲਾਨੌਰ ਦੇ ਇਸ ਪ੍ਰਾਚੀਨ ਮੰਦਰ ਦੇ ਬਾਰੇ ਬਹੁਤ ਸੁਣਿਆ ਸੀ ਇਸ ਲਈ ਉਹ ਅੱਜ ਕਲਾਨੌਰ ਵਿਚ ਸ਼ਿਵ ਭਗਵਾਨ ਦੇ ਦਰਸ਼ਨ ਕਰਨ ਪਹੁੰਚਿਆ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਮੰਦਰ ਵਿਚ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ। 

ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਇਹ ਪ੍ਰਾਚੀਨ ਸ਼ਿਵ ਮੰਦਰ  500 ਸਾਲ ਪੁਰਾਣਾ ਹੈ ਇਸ ਮੰਦਰ ਦੀ ਉਸਾਰੀ ਮੁਗਲ ਬਾਦਸ਼ਾਹ ਜਲਾਲੁੱਦੀਨ ਮੁਹਮੰਦ ਅਕਬਰ ਨੇ ਕਰਵਾਈ ਸੀ ਇਸ ਲਈ ਇਸ ਕਲਾਨੌਰ ਕਸਬੇ ਨੂੰ ਲੈ ਕੇ ਇਕ ਕਹਾਵਤ ਬਹੁਤ ਪ੍ਰਸਿੱਧ ਹੈ, 'ਜਿੰਨ੍ਹੇ ਵੇਖਿਆ ਨਹੀ ਲਾਹੌਰ ਉਹ ਵੇਖੇ ਕਲਾਨੌਰ' ਦੱਸਿਆ ਜਾਂਦਾ ਹੈ ਕਿ ਜਦੋਂ ਮੁਗਲ ਸਮਰਾਟ ਜਲਾਲੁੱਦੀਨ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਦੇ ਸਮੇਂ ਉਨ੍ਹਾਂ ਦੀ ਫੌਜ ਕਲਾਨੌਰ ਆਈ ਤਾਂ ਇਕ ਸੁੰਨਸਾਨ ਜਗ੍ਹਾ ਤੋਂ ਜਦੋਂ ਉਨ੍ਹਾਂ ਦੇ ਘੋੜੇ ਗੁਜ਼ਰਦੇ ਸਨ ਤਾਂ ਉਹ ਲੰਗੜੇ ਹੋ ਜਾਂਦੇ ਸਨ ਜਦੋਂ ਸੈਨਿਕਾਂ ਨੇ ਇਸਦੀ ਜਾਣਕਾਰੀ ਅਕਬਰ ਬਾਦਸ਼ਾਹ ਨੂੰ ਦਿੱਤੀ ਤਾਂ ਉਨ੍ਹਾਂ ਨੇ ਜ਼ਮੀਨ ਪੁੱਟਣ ਲਈ ਕਿਹਾ ਜਦੋਂ ਜ਼ਮੀਨ ਦੀ ਖੁਦਾਈ ਕੀਤੀ ਤਾਂ ਉਸ ਵਿੱਚ ਇੱਕ ਸ਼ਿਵਲਿੰਗ ਨਿਕਲਿਆ ਉਸਦੇ ਬਾਅਦ ਤੋਂ ਹੀ ਅਕਬਰ ਬਾਦਸ਼ਾਹ ਨੇ ਉਸ ਜਗ੍ਹਾ ਉੱਤੇ ਮੰਦਰ ਦੀ ਉਸਾਰੀ ਕਰਵਾ ਦਿੱਤੀ ਉਦੋਂ ਤੋਂ ਲੈ ਕੇ ਅੱਜ ਤੱਕ ਇੱਥੇ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਵਿਦੇਸ਼ਾਂ ਤੋਂ ਵੀ ਸ਼ਿਵ ਭਗਤ ਆ ਕੇ ਆਪਣੀ ਮਨੋਕਾਮਨਾ ਪੂਰੀ ਕਰਦੇ ਹਨ।


Shyna

Content Editor

Related News