ਮਾਮਲਾ ਹਿੰਦੂ ਭੈਣਾਂ ਨੂੰ ਅਗਵਾ ਕਰ ਜਬਰੀ ਵਿਆਹ ਕਰਾਉਣ ਦਾ,ਦੁਖੀ ਪਿਤਾ ਨੇ ਖੁਦ ਨੂੰ ਲਾਈ ਅੱਗ
Saturday, Sep 12, 2020 - 10:25 AM (IST)
ਗੁਰਦਾਸਪੁਰ (ਜ. ਬ.) : ਅਦਾਲਤ ਵਲੋਂ ਇਨਸਾਫ ਨਾ ਮਿਲਣ ਕਰ ਕੇ ਪੀੜਤ ਪਿਤਾ ਹਰੀ ਲਾਲ ਨੇ ਅੱਜ ਗੋਤਕੀ ਪੁਲਸ ਸਟੇਸ਼ਨ ਦੇ ਸਾਹਮਣੇ ਸੈਂਕੜੇ ਹਿੰਦੂ ਪਰਿਵਾਰਾਂ ਦੇ ਨਾਲ ਪ੍ਰਦਰਸ਼ਨ ਕਰਨ ਤੋਂ ਬਾਅਦ ਅਚਾਨਕ ਆਪਣੇ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ, ਪਰ ਲੋਕਾਂ ਦੀ ਕੋਸ਼ਿਸ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਹਰੀ ਲਾਲ ਦੀ ਖ਼ੁਦਕੁਸ਼ੀ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ ਗਿਆ।
ਇਹ ਵੀ ਪੜ੍ਹੋ : 26 ਸੂਬਿਆਂ ਸਮੇਤ ਪੰਜਾਬ ਬਣੇਗਾ 'ਇਕ ਦੇਸ਼, ਇਕ ਰਾਸ਼ਨ ਕਾਰਡ' ਲਾਗੂ ਕਰਨ ਵਾਲਾ ਸੂਬਾ
ਜ਼ਿਕਰਯੋਗ ਹੈ ਕਿ ਬੀਤੇ ਸਾਲ 14 ਨਵੰਬਰ ਨੂੰ ਦੋ ਹਿੰਦੂ ਭੈਣਾਂ ਰੀਨਾ ਅਤੇ ਰਵੀਨਾ ਨੂੰ ਅਗਵਾ ਕੀਤਾ ਗਿਆ ਸੀ ਅਤੇ ਬਾਅਦ 'ਚ ਲਗਭਗ 20 ਦਿਨ ਪਹਿਲਾਂ ਅਦਾਲਤ 'ਚ ਇਹ ਕਿਹਾ ਗਿਆ ਸੀ ਕਿ ਦੋਵਾਂ ਭੈਣਾਂ ਨੇ ਆਪਣੀ ਮਰਜ਼ੀ ਨਾਲ ਧਰਮ ਤਬਦੀਲ ਕਰਕੇ ਮੁਸਲਿਮ ਨੌਜਵਾਨਾਂ ਸਫਦਰ ਅਲੀ ਅਤੇ ਬਰਕਤ ਅਲੀ ਨਾਲ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਹੈ। ਅਦਾਲਤ ਨੇ ਦੋਵਾਂ ਕੁੜੀਆਂ ਨੂੰ ਉਨ੍ਹਾਂ ਦੇ ਅਗਵਾਕਰਤਾਂ ਦੇ ਨਾਲ ਇਹ ਕਹਿ ਕੇ ਭੇਜਣ ਦਾ ਹੁਕਮ ਸੁਣਾਇਆ ਕਿ ਦੋਵਾਂ ਭੈਣਾਂ ਨੇ ਆਪਣੀ ਮਰਜ਼ੀ ਨਾਲ ਧਰਮ ਤਬਦੀਲ ਕਰਕੇ ਨਿਕਾਹ ਕੀਤਾ ਹੈ। ਜਦਕਿ ਦੋਵੇਂ ਨੌਜਵਾਨ ਪਹਿਲਾਂ ਹੀ ਵਿਆਹੇ ਹੋਏ ਸੀ ਅਤੇ ਉਨ੍ਹਾਂ ਦੇ ਬੱਚੇ ਵੀ ਸਨ ਜਦਕਿ ਰੀਨਾ ਅਤੇ ਰਵੀਨਾ ਨਾਬਾਲਿਗ ਹਨ।
ਇਹ ਵੀ ਪੜ੍ਹੋ : ਪਤੀ ਕੋਲੋ ਪਤਨੀ ਨੂੰ ਖਿੱਚ ਕੇ ਲੈ ਗਏ 2 ਵਿਅਕਤੀ, ਸੁੰਨਸਾਨ ਜਗ੍ਹਾ 'ਤੇ ਲਿਜਾ ਦਿੱਤਾ ਸ਼ਰਮਨਾਕ ਵਾਰਦਾਤ ਨੂੰ ਅੰਜ਼ਾਮ
ਅਦਾਲਤ ਦੇ ਇਸ ਹੁਕਮ ਦੇ ਖ਼ਿਲਾਫ਼ ਅਤੇ ਆਪਣੀਆਂ ਧੀਆਂ ਨੂੰ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਪਿਤਾ ਹਰੀ ਲਾਲ ਨੇ ਗੋਤਕੀ ਪੁਲਸ ਸਟੇਸ਼ਨ ਸਾਹਮਣੇ ਅੱਜ ਆਤਮ ਹੱਤਿਆ ਕਰਨ ਦਾ ਐਲਾਨ ਕੀਤਾ ਹੋਇਆ ਸੀ। ਜਿਸ ਦੇ ਚੱਲਦੇ ਸੈਂਕੜੇ ਹਿੰਦੂ ਫਿਰਕੇ ਦੇ ਲੋਕ ਪੁਲਸ ਸਾਹਮਣੇ ਇਕੱਠੇ ਹੋਏ ਸੀ। ਲੋਕਾਂ ਨੇ ਹਰੀ ਲਾਲ ਨੂੰ ਇਸ ਗੱਲ ਦੇ ਲਈ ਮਨਾ ਲਿਆ ਸੀ ਕਿ ਉਹ ਆਤਮ ਹੱਤਿਆ ਨਹੀਂ ਕਰੇਗਾ ਅਤੇ ਅਸੀ ਸਾਰੇ ਰੋਸ ਪ੍ਰਦਰਸ਼ਨ ਕਰਾਂਗੇ। ਪਰ ਰੋਸ ਪ੍ਰਦਰਸ਼ਨ ਦੇ ਚੱਲਦੇ ਹਰੀ ਲਾਲ ਨੇ ਆਪਣੀ ਜੇਬ ਵਿਚ ਰੱਖੀਆਂ ਪੈਟਰੋਲ ਨਾਲ ਭਰੀਆਂ ਦੋ ਬੋਤਲਾਂ ਆਪਣੇ 'ਤੇ ਛਿੜਕ ਲਈਆਂ ਅਤੇ ਅੱਗ ਲਗਾ ਲਈ। ਹਰੀ ਲਾਲ ਨੂੰ ਅੱਗ ਲੱਗਦੇ ਹੀ ਭਾਜੜ ਮਚ ਗਈ, ਪਰ ਕੁਝ ਲੋਕਾਂ ਨੇ ਹਿੰਮਤ ਕਰਕੇ ਅੱਗ 'ਤੇ ਕਾਬੂ ਪਾ ਲਿਆ।
ਇਹ ਵੀ ਪੜ੍ਹੋ : ਘੋਰ ਕਲਯੁੱਗ : ਖੇਡਣ ਦੇ ਬਹਾਨੇ 4 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਗਲਤ ਕੰਮ