ਛਬੀਲ ਦੇ ਗਲਾਸ ਨੂੰ ਹੱਥ ਲਾਉਣਾ ਇਸ ਜਨਾਨੀ ਨੂੰ ਪਿਆ ਮਹਿੰਗਾ, ਲੋਕਾਂ ਨੇ ਦਿੱਤੀ ਭਿਆਨਕ ਸਜ਼ਾ
Thursday, Oct 01, 2020 - 01:11 PM (IST)
ਗੁਰਦਾਸਪੁਰ (ਜ. ਬ.): ਅੱਜ ਦੁਪਹਿਰ ਸਿੰਧ ਪ੍ਰਾਤ ਦੇ ਜ਼ਿਲਾ ਥਾਰਪਾਰਕਾਰ ਦੇ ਕਸਬਾ ਮਿੱਠੀ 'ਚ ਹਿੰਦੂ ਔਰਤ ਦੀ ਇਸ ਲਈ ਕੁੱਟਮਾਰ ਕੀਤੀ ਕਿਉਂਕਿ ਉਸ ਨੇ ਪਾਣੀ ਦੀ ਛਬੀਲ ਦੇ ਰੱਖੇ ਗਲਾਸ ਨਾਲ ਪਾਣੀ ਪੀਣ ਦੀ ਕੋਸ਼ਿਸ ਕੀਤੀ ਸੀ। ਸਰਹੱਦ ਪਾਰ ਸੂਤਰਾਂ ਅਨੁਸਾਰ ਕਸਬਾ ਮਿੱਠੀ 'ਚ ਹਿੰਦੂ ਜਨਾਨੀ ਸ਼ਰਬਤੀ ਮਿਨਹਾਸ ਦੁਪਹਿਰ ਲਗਭਗ 2 ਵਜੇ ਬਜ਼ਾਰ 'ਚ ਕਿਸੇ ਕੰਮ ਲਈ ਆਈ ਅਤੇ ਉਸ ਨੂੰ ਜਿਵੇਂ ਹੀ ਪਿਆਸ ਲੱਗੀ ਤਾਂ ਉਸ ਨੇ ਬਜ਼ਾਰ 'ਚ ਲੱਗੀ ਛਬੀਲ ਤੋਂ ਪਾਣੀ ਪੀਣ ਲਈ ਗਲਾਸ ਚੁੱਕ ਲਿਆ ਪਰ ਜਿਸ ਤਰ੍ਹਾਂ ਹੀ ਉਸ ਨੇ ਗਲਾਸ ਚੁੱਕਿਆ ਤਾਂ ਛਬੀਲ ਲੱਗਾ ਕੇ ਬੈਠੇ ਮੁਸਲਿਮ ਵਿਅਕਤੀ ਨੇ ਹੱਲਾ ਕਰ ਦਿੱਤਾ ਅਤੇ ਉਕਤ ਜਗਤੋਂ ਗਲਾਸ ਖੋਹ ਲਿਆ। ਔਰਤ ਵੱਲੋਂ ਵਿਰੋਧ ਕਰਨ 'ਤੇ ਉਕਤ ਛਬੀਲ 'ਤੇ ਬੈਠੇ ਵਿਅਕਤੀ ਅਤੇ ਕੁਝ ਹੋਰ ਮੁਸਲਿਮ ਨੌਜਵਾਨਾਂ ਨੇ ਪਹਿਲੇ ਸਰਬਤੀ ਮਿਨਹਾਸ ਨਾਲ ਕੁੱਟ-ਮਾਰ ਕੀਤੀ ਅਤੇ ਫਿਰ ਵਾਲਾ ਤੋਂ ਫੜ ਕੇ ਸੜਕ 'ਤੇ ਘਸੀਟਿਆ।
ਇਹ ਵੀ ਪੜ੍ਹੋ : ਆਪਣੇ ਹੱਥੀਂ 14 ਸਾਲਾਂ ਧੀ ਦੀ ਜ਼ਿੰਦਗੀ ਉਜਾੜਨ ਜਾ ਰਹੀ ਸੀ ਮਾਂ, ਇੰਝ ਹੋਇਆ ਬਚਾਅ
ਜਿਵੇਂ ਹੀ ਹਿੰਦੂ ਬਰਾਦਰੀ ਦੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਸੋਟੀਆਂ ਆਦਿ ਲੈ ਕੇ ਮੌਕੇ 'ਤੇ ਆਏ ਅਤੇ ਸਰਬਤੀ ਨੇ ਵੀ ਹੱਥ 'ਚ ਸੋਟੀ ਫੜ ਰੱਖੀ ਸੀ। ਪੁਲਸ ਵੀ ਮੌਕੇ 'ਤੇ ਪਹੁੰਚੀ ਪਰ ਮੁਲਜ਼ਮ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਹਿੰਦੂ ਬਰਾਦਰੀ ਦੇ ਲੋਕਾਂ ਨੂੰ ਹੀ ਉਥੋਂ ਭੱਜਾ ਦਿੱਤਾ।
ਇਹ ਵੀ ਪੜ੍ਹੋ : ਦੁਖਦ ਖ਼ਬਰ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ