ਕੇਸ਼ੋਪੁਰ ਛੰਭ ਦੀ ਬਦਲੇਗੀ ਨੁਹਾਰ, ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅਧਿਕਾਰੀਆਂ ਨੂੰ ਆਦੇਸ਼ ਜਾਰੀ

Friday, Jun 16, 2023 - 06:22 PM (IST)

ਕੇਸ਼ੋਪੁਰ ਛੰਭ ਦੀ ਬਦਲੇਗੀ ਨੁਹਾਰ, ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅਧਿਕਾਰੀਆਂ ਨੂੰ ਆਦੇਸ਼ ਜਾਰੀ

ਗੁਰਦਾਸਪੁਰ/ਬਹਿਰਾਮਪੁਰ (ਵਿਨੋਦ, ਗੋਰਾਇਆ)- ਦੇਸ਼ ਦਾ ਸਭ ਤੋਂ ਪਹਿਲਾ ਕੁਦਰਤੀ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ਜੋ ਹੁਣ ਰਾਮਸਰ ਸਾਈਟ ’ਚ ਸ਼ਾਮਲ ਹੈ, ਨੂੰ ਪ੍ਰਮੁੱਖ ਸੈਰ ਸਪਾਟਾ ਸਥਾਨਾਂ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਨਵੰਬਰ 2023 ਤੋਂ ਪਹਿਲਾਂ ਕੇਸ਼ੋਪੁਰ ਛੰਭ ਦੀ ਨੁਹਾਰ ਬਦਲਣ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਆਦੇਸ਼ ਦਿੱਤੇ ਗਏ, ਜਿਸ ਕਾਰਨ ਨਵੰਬਰ 2023 ਤੋਂ ਪਹਿਲਾਂ ਇੱਥੇ ਕੁਦਰਤੀ ਟ੍ਰਾਇਲ, ਫੁਹਾਰੇ, ਪੈਡਲ ਬੋਟਿੰਗ ਤੇ ਹੋਰ ਜਾਣਕਾਰੀ ਦੇਣ ਲਈ ਇਕ ਬੋਰਡ ਲਾਏ ਜਾਣਗੇ। ਡਿਪਟੀ ਕਮਿਸ਼ਨਰ ਵੱਲੋਂ ਬੀਤੇ ਦਿਨੀਂ ਕੇਸ਼ੋਪੁਰ ਛੰਭ ਦਾ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਮੀਟਿੰਗ ਕਰਕੇ ਆਦੇਸ਼ ਜਾਰੀ ਕੀਤੇ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ

ਡਿਪਟੀ ਕਮਿਸ਼ਨਰ ਅਨੁਸਾਰ ਹੁਣ ਕੇਸ਼ੋਪੁਰ ਛੰਭ ਨੂੰ ਉੱਚ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਿਤ ਕਰਨ ਲਈ ਇੱਥੇ ਆਧੁਨਿਕ ਪਾਰਕ ਬਣਾ ਕੇ ਉਸ ’ਚ ਫੁਹਾਰੇ ਲਾਏ ਜਾਣਗੇ, ਜਦੋਂ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਕੰਟੀਨ, ਪੂਰੀ ਜਾਣਕਾਰੀ ਦੇਣ ਲਈ ਇਕ ਕੇਂਦਰ ਬਣਾਇਆ ਜਾਵੇਗਾ, ਜਿਸ ’ਚ ਪੰਛੀਆਂ ਦੇ ਅਜਿਹੇ ਚਿੱਤਰ ਲਾਏ ਜਾਣਗੇ, ਜਿਨ੍ਹਾਂ ਨੂੰ ਛੂਹਣ ’ਤੇ ਉਹ ਉਸੇ ਪੰਛੀ ਦੀ ਆਵਾਜ਼ ਪੈਦਾ ਕਰਨਗੇ। ਇਸੇ ਤਰ੍ਹਾਂ ਜਿੰਨਾ ਵੀ ਮੁਰੰਮਤ ਦਾ ਕੰਮ ਹੈ, ਉਹ 30 ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਵਿਸ਼ਵ ਬੈਂਕ ਵੱਲੋਂ 2 ਕਿਸ਼ਤਾਂ ’ਚ 6 ਕਰੋੜ ਰੁਪਏ ਮਿਲੇ ਸਨ, ਉਹ ਪੰਜਾਬ ਟੂਰਿਜ਼ਮ ਵਿਭਾਗ ਰਾਹੀਂ ਖ਼ਰਚ ਹੋ ਚੁੱਕੇ ਹੈ ਪਰ ਕਿਸੇ ਕਾਰਨ ਇਸ ਕੇਸ਼ੋਪੁਰ ਛੰਬ ’ਚ ਦੂਸਰੇ ਫੇਜ਼ ਦਾ ਕੰਮ ਨਹੀਂ ਹੋ ਸਕਿਆ ਹੈ, ਜਦਕਿ ਹੁਣ ਇਸ ਕੇਸ਼ੋਪੁਰ ਛੰਭ ਵਿਚ ਅਜਿਹੀ ਵਿਵਸਥਾ ਕੀਤੀ ਜਾਵੇਗੀ ਕਿ, ਜਿੱਥੇ ਸਾਰਾ ਸਾਲ ਸਥਾਨਕ ਅਤੇ ਸਰਦੀਆਂ ’ਚ ਵੱਧ ਤੋਂ ਵੱਧ ਗਿਣਤੀ ’ਚ ਪ੍ਰਵਾਸੀ ਪੰਛੀ ਆ ਸਕਣ। ਕੇਸ਼ੋਪੁਰ ਛੰਭ ’ਚ ਪੰਛੀ ਪ੍ਰੇਮੀਆਂ ਅਤੇ ਟੂਰਿਸਟਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਇਕ ਬਹੁਤ ਹੀ ਖੂਬਸੂਰਤ ਰਿਸੈਪਸ਼ਨ ਕੇਂਦਰ ਸਮੇਤ ਟਾਵਰ ਆਦਿ ਬਣਾਏ ਗਏ ਹਨ।

ਇਹ ਵੀ ਪੜ੍ਹੋ- ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਥਾਪਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

PunjabKesari

ਕਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਹੋਇਆ ਕਰਦਾ ਸੀ 850 ਏਕੜ ਜ਼ਮੀਨ ’ਚ ਫ਼ੈਲਿਆ ਛੰਭ

ਜ਼ਿਕਰਯੋਗ ਹੈ ਕਿ ਕੇਸ਼ੋਪੁਰ ਛੰਭ ਗੁਰਦਾਸਪੁਰ ਤੋਂ 5 ਕਿਲੋਮੀਟਰ ਦੂਰ ਗੁਰਦਾਸਪੁਰ-ਬਹਿਰਾਮਪੁਰ ਸੜਕ ’ਤੇ ਹੈ । ਕੇਸ਼ੋਪੁਰ, ਮਿਆਣੀ, ਡੱਲਾ, ਮਟਮ ਅਤੇ ਮਗਰ ਮੂਦੀਆਂ ਪਿੰਡਾਂ ਦੀ 850 ਏਕੜ ਭੂਮੀ ’ਚ ਇਹ ਛੰਭ ਫੈਲਿਆ ਹੋਇਆ ਹੈ, ਜਿਸ ’ਚ ਕਈ ਛੋਟੇ-ਵੱਡੇ ਕੁਦਰਤੀ ਤਲਾਬ ਬਣੇ ਹੋਏ ਹਨ। ਕਦੇ ਇਹ ਕੇਸ਼ੋਪੁਰ ਛੰਭ ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਹੋਇਆ ਕਰਦਾ ਸੀ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਅਹਿਮ ਖ਼ਬਰ, ਗੁਰਦਾਸਪੁਰ ਦੀਆਂ 20 ਪੰਚਾਇਤਾਂ ਨੇ ਪਾਏ ਇਹ ਮਤੇ

ਛੰਬ ’ਚ ਕਦੇ ਆਉਂਦੇ ਸਨ ਇਕ ਲੱਖ ਤੋਂ ਵੱਧ ਪ੍ਰਵਾਸੀ ਪੰਛੀ

ਸਾਲ 2013 ’ਚ ਜਦੋਂ ਵਿਸ਼ਵ ਬੈਂਕ ਦੀ ਟੀਮ ਨੇ ਇਸ ਕੇਸ਼ੋਪੁਰ ਛੰਭ ਦਾ ਦੌਰਾ ਕੀਤਾ ਅਤੇ ਵਿਸ਼ਵ ਬੈਂਕ ਦੀ ਮਦਦ ਨਾਲ ਇਸ ਨੂੰ ਵਿਕਸਿਤ ਕਰਨ ਦੀ ਗੱਲ ਚੱਲੀ ਤਾਂ ਇਸਦਾ ਨਾਮ ਕੇਸ਼ੋਪੁਰ ਛੰਭ ਕਮਿਊਨਿਟੀ ਰਿਜ਼ਰਵ ਰੱਖਿਆ ਗਿਆ। ਵਣ ਵਿਭਾਗ ਨੇ ਇਸ ਨੂੰ ਪ੍ਰਵਾਸੀ ਅਤੇ ਸਥਾਨਕ ਪੰਛੀਆਂ ਲਈ ਵਿਕਸਿਤ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਵਾਸੀ ਪੰਛੀ ਹਰ ਸਾਲ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਇਬੇਰੀਆ, ਅਫਗਾਨਿਸਤਾਨ, ਕਜ਼ਾਕਿਸਤਾਨ ਸਮੇਤਤ ਲੱਦਾਖ ਆਦਿ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰ ਇਸ ਛੰਭ ’ਚ ਆਉਂਦੇ ਹਨ ਅਤੇ ਜਿਵੇਂ ਹੀ ਮਾਰਚ ਮਹੀਨਾ ਦੀ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਵਾਪਸ ਆਪਣੇ-ਆਪਣੇ ਦੇਸ਼ਾਂ ’ਚ ਚਲੇ ਜਾਂਦੇ ਹਨ। ਇਸ ਸਮੇਂ ਇਸ ਛੰਭ ਵਿਚ ਕਰੀਬ 25 ਹਜ਼ਾਰ ਪ੍ਰਵਾਸੀ ਪੰਛੀ ਆਉਂਦੇ ਹਨ ਜੋ 60 ਤੋਂ ਵੱਧ ਪ੍ਰਜਾਤੀਆਂ ਦੇ ਹੁੰਦੇ ਹਨ, ਜਦਕਿ ਪਹਿਲਾਂ ਇਸ ਛੰਭ ’ਚ ਇਕ ਲੱਖ ਤੋਂ ਵੱਧ ਪ੍ਰਵਾਸੀ ਪੰਛੀ ਆਉਂਦੇ ਸਨ ਪਰ ਕੁਝ ਲੋਕਾਂ ਅਤੇ ਸ਼ਿਕਾਰੀਆਂ ਵੱਲੋਂ ਇਨ੍ਹਾਂ ਪ੍ਰਵਾਸੀ ਪੰਛੀਆਂ ਦਾ ਪਾਣੀ ’ਚ ਦਵਾਈ ਪਾ ਕਰ ਸ਼ਿਕਾਰ ਕਰਨ ਨਾਲ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਇਸ ਛੰਭ ’ਚ ਆਮਦ ਬਹੁਤ ਘੱਟ ਹੋ ਗਈ ਸੀ। ਸ਼ਿਕਾਰ ’ਤੇ ਸਥਾਈ ਰੋਕ ਲਾਉਣ ਦੇ ਬਾਅਦ ਪੰਛੀਆਂ ਦੀ ਆਮਦ ’ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News