ਕੋਰੋਨਾ ਵਾਇਰਸ ਦੀ ਦਹਿਸ਼ਤ : ਚੀਨ ਤੋਂ ਆਏ ਪੰਜਾਬੀ ਨੇ ਦੱਸੀ ਦਿਲ ਦਹਿਲਾਉਣ ਵਾਲੀ ਹਕੀਕਤ

Saturday, Mar 14, 2020 - 06:49 PM (IST)

ਕੋਰੋਨਾ ਵਾਇਰਸ ਦੀ ਦਹਿਸ਼ਤ : ਚੀਨ ਤੋਂ ਆਏ ਪੰਜਾਬੀ ਨੇ ਦੱਸੀ ਦਿਲ ਦਹਿਲਾਉਣ ਵਾਲੀ ਹਕੀਕਤ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਕੋਰੋਨਾ ਵਾਇਰਸ ਕਾਰਨ ਲੋਕਾਂ 'ਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਆਲਮ ਇਹ ਹੈ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ ਤੋਂ ਆਉਂਦਾ ਹੈ ਤਾਂ ਡਾਕਟਰੀ ਸਹਾਇਤਾ ਤੋਂ ਬਾਅਦ ਵੀ ਉਸ ਨਾਲ ਜੋ ਸਲੂਕ ਕੀਤਾ ਜਾਂਦਾ ਹੈ, ਜਿਸ ਨੂੰ ਦੇਖ ਕੇ ਹੀ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ। ਕੋਰੋਨਾ ਵਾਇਰਸ ਦੀ ਅਜਿਹੀ ਹੀ ਹਕੀਕਤ ਬਿਆਨ ਕਰ ਰਿਹਾ ਹੈ ਕਿ ਚੀਨ ਤੋਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਆਇਆ ਪੰਜਾਬੀ ਵਿਅਕਤੀ।

ਜਾਣਕਾਰੀ ਮੁਤਾਬਕ ਉਕਤ ਵਿਅਕਤੀ 25 ਫਰਵਰੀ ਨੂੰ ਚੀਨ ਤੋਂ ਆਇਆ ਸੀ, ਹਾਲਾਂਕਿ ਉਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਈ ਪਰ ਬਾਵਜੂਦ ਇਸ ਦੇ ਉਸ ਨਾਲ ਜੋ ਸਲੂਕ ਕੀਤਾ ਗਿਆ, ਉਸ ਤੋਂ ਉਹ ਕਾਫੀ ਨਿਰਾਸ਼ ਹੈ। ਉਸ ਨੇ ਦੱਸਿਆ ਕਿ ਡਾਕਟਰ ਚਾਈਨਾ ਦਾ ਨਾਮ ਸੁਣ ਕੇ ਹੀ ਡਰ ਗਏ ਤੇ ਜ਼ਬਰਦਸਤੀ ਮੈਨੂੰ ਹਸਪਤਾਲ 'ਚ ਭਰਤੀ ਹੋਣ ਲਈ ਮਜਬੂਰ ਕਰ ਰਹੇ ਹਨ। ਉਸ ਨੇ ਕਿਹਾ ਕਿ ਮੇਰੇ ਚੀਨ ਤੋਂ ਆਇਆ ਹੋਣ ਕਰਕੇ ਮੇਰੇ ਆਂਢ-ਗੁਆਂਢ ਵਾਲੇ ਅਤੇ ਰਿਸ਼ਤੇਦਾਰ ਵੀ ਮੇਰੇ ਤੋਂ ਡਰ ਰਹੇ ਹਨ ਤੇ ਕੋਈ ਵੀ ਮੇਰੇ ਨੇੜੇ ਨਹੀਂ ਆ ਰਿਹਾ। ਦੂਜੇ ਪਾਸੇ ਇਸ ਸਬੰਧੀ ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ।

ਇੱਥੇ ਦੱਸ ਦੇਈਏ ਕਿ ਕੋਰੋਨਾ ਵਾਇਰਸ ਨੇ ਇਸ ਸਮੇਂ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਾਇਰਸ ਤੋਂ ਬਚਣ ਲਈ ਜਾਣਕਾਰੀ ਤੇ ਜਾਗਰੂਕਤਾ ਹੀ ਬਚਾਅ ਹੈ। ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਦੇ ਪੀੜਤ ਦੇ ਸੰਪਰਕ ਵਿਚ ਆਉਣ ਤੋਂ ਬਚਿਆ ਜਾਵੇ। ਹੱਥਾਂ ਨੂੰ ਵਾਰ-ਵਾਰ ਸਾਬਣ ਤੇ ਸੈਨੇਟਾਈਜ਼ਰ ਨਾਲ ਸਾਫ ਕੀਤਾ ਜਾਵੇ। ਮਾਸਕ ਲਗਾ ਕੇ ਹੀ ਭੀੜ-ਭਾੜ ਵਾਲੀਆਂ ਥਾਵਾਂ 'ਤੇ ਜਾਇਆ ਜਾਵੇ।
 


author

Baljeet Kaur

Content Editor

Related News