ਪੁਲਸ ਮੁਖੀ ਨੇ ਅਣਖ ਖਾਤਰ ਮਾਰ ਸੁੱਟਿਆ ਭੈਣ ਦਾ ਪ੍ਰੇਮੀ, ਕੀਤਾ ਆਤਮ ਸਮਰਪਣ

Thursday, Mar 12, 2020 - 12:05 PM (IST)

ਪੁਲਸ ਮੁਖੀ ਨੇ ਅਣਖ ਖਾਤਰ ਮਾਰ ਸੁੱਟਿਆ ਭੈਣ ਦਾ ਪ੍ਰੇਮੀ, ਕੀਤਾ ਆਤਮ ਸਮਰਪਣ

ਗੁਰਦਾਸਪੁਰ/ਲਾਹੌਰ (ਵਿਨੋਦ) : ਆਪਣੀ ਭੈਣ ਦੇ ਪ੍ਰੇਮੀ ਦੀ ਝੂਠੀ ਅਣਖ ਦੀ ਖਾਤਰ ਹੱਤਿਆ ਕਰਨ ਵਾਲੇ ਲਾਹੌਰ ਦੇ ਜ਼ਿਲਾ ਪੁਲਸ ਮੁਖੀ ਰਹਿ ਚੁੱਕੇ ਪੁਲਸ ਅਧਿਕਾਰੀ, ਜੋ ਲਗਭਗ ਇਕ ਮਹੀਨੇ ਤੋਂ ਭਗੌੜਾ ਸੀ, ਨੇ ਲਾਹੌਰ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਸਰਹੱਦ ਪਾਰ ਸੂਤਰਾਂ ਅਨੁਸਾਰ ਲਗਭਗ ਇਕ ਮਹੀਨੇ ਪਹਿਲਾਂ ਲਾਹੌਰ ਦੇ ਇਕ ਜੱਜ ਸ਼ਹਿਬਾਜ਼ ਤੱਤਲਾ ਦੀ ਤੇਜ਼ਾਬ ਪਾ ਕੇ ਹੱਤਿਆ ਕੀਤੀ ਗਈ ਸੀ। ਉਸ ਸਮੇਂ ਉਸ ਦੀ ਲਾਸ਼ ਇਕ ਨਾਲੇ ਵਿਚੋਂ ਮਿਲੀ ਸੀ। ਪਹਿਲਾਂ ਤਾਂ ਪੁਲਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਕ ਜੱਜ ਦੀ ਹੱਤਿਆ ਕਿਸ ਤਰ੍ਹਾਂ ਹੋਈ। ਉਸ ਦੇ ਬਾਅਦ ਜਾਂਚ 'ਚ ਪਾਇਆ ਕਿ ਲਾਹੌਰ ਦੇ ਜ਼ਿਲਾ ਪੁਲਸ ਮੁਖੀ ਮੁਫਾਖਰ ਅਦੀਲ ਦੀ ਭੈਣ ਦੇ ਜੱਜ ਸ਼ਹਿਬਾਜ਼ ਤੱਤਲਾ ਨਾਲ ਪ੍ਰੇਮ ਸਬੰਧ ਸਨ ਅਤੇ ਜ਼ਿਲਾ ਪੁਲਸ ਮੁਖੀ ਮੁਫਾਖਰ ਅਦੀਲ ਨੂੰ ਇਹ ਪਸੰਦ ਨਹੀਂ ਸੀ। ਉਸ ਨੇ ਜੱਜ ਸ਼ਹਿਬਾਜ਼ ਨੂੰ ਉਸ ਦੀ ਭੈਣ ਤੋਂ ਦੂਰ ਰਹਿਣ ਦੀ ਧਮਕੀ ਵੀ ਦਿੱਤੀ ਸੀ ਪਰ ਸ਼ਹਿਬਾਜ਼ ਅਤੇ ਜ਼ਿਲਾ ਪੁਲਸ ਮੁਖੀ ਦੀ ਭੈਣ ਦੇ ਪ੍ਰੇਮ ਸਬੰਧਾਂ 'ਚ ਕੋਈ ਫਰਕ ਨਹੀਂ ਆਇਆ, ਜਿਸ 'ਤੇ ਮੁਫਾਖਰ ਅਦੀਲ ਨੇ ਆਪਣੇ ਇਕ ਪੁਲਸ ਅਧਿਕਾਰੀ ਦੋਸਤ ਅਸਾਦ ਭੱਟੀ ਨਾਲ ਮਿਲ ਕੇ ਸ਼ਹਿਬਾਜ਼ ਤੱਤਲਾ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਇਸ ਸਬੰਧੀ ਇਕ ਖਾਲੀ ਡਰੰਮ ਅਤੇ ਤੇਜ਼ਾਬ ਦਾ ਪ੍ਰਬੰਧ ਕੀਤਾ ਗਿਆ ਅਤੇ ਲਾਹੌਰ ਤੋਂ ਕੁਝ ਦੂਰੀ 'ਤੇ ਕਸਬਾ ਫੈਜ਼ਲ 'ਚ ਇਕ ਕਿਰਾਏ ਦਾ ਮਕਾਨ ਲੈ ਕੇ ਰਖਵਾ ਦਿੱਤਾ ਗਿਆ। ਮੁਫਾਖਰ ਅਦੀਲ ਨੇ ਉੱਥੇ ਸ਼ਹਿਬਾਜ਼ ਤੱਤਲਾ ਨੂੰ ਗੱਲ ਕਰਨ ਲਈ ਬੁਲਾਇਆ ਅਤੇ ਉੱਥੇ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਇਸ ਦੇ ਬਾਅਦ ਉਸ ਦੀ ਲਾਸ਼ ਡਰੰਮ 'ਚ ਪਾ ਕੇ ਉਸ 'ਚ ਤੇਜਾਬ ਪਾ ਕੇ ਉਸ ਨੂੰ ਬੰਦ ਕਰ ਕੇ ਇਕ ਨਾਲੇ 'ਚ ਸੁੱਟ ਦਿੱਤੀ ਸੀ, ਜੋ ਬਾਅਦ 'ਚ ਪੁਲਸ ਨੂੰ ਮਿਲੀ। ਜ਼ਿਲਾ ਪੁਲਸ ਮੁਖੀ ਮੁਫਾਖਰ ਅਦੀਲ ਇਸ ਹੱਤਿਆ ਸਬੰਧੀ ਲਗਭਗ ਇਕ ਮਹੀਨੇ ਤੋਂ ਫਰਾਰ ਚੱਲ ਰਿਹਾ ਸੀ ਅਤੇ ਬੀਤੇ ਦਿਨ ਉਸ ਨੇ ਆਪਣੇ ਆਪ ਨੂੰ ਪੁਲਸ ਅੱਗੇ ਪੇਸ਼ ਕਰ ਕੇ ਆਪਣਾ ਗੁਨਾਹ ਕਬੂਲ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਹੱਤਿਆ ਉਸ ਨੇ ਆਪਣੀ ਅਣਖ ਲਈ ਕੀਤੀ ਸੀ।

ਇਹ ਵੀ ਪੜ੍ਹੋ : ਘਰ 'ਚ ਦਾਖਲ ਹੋ ਕੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ


author

Baljeet Kaur

Content Editor

Related News