ਗੁਰਦਾਸਪੁਰ 'ਚ ਅਕਾਲੀ-ਭਾਜਪਾ ਦੀ ਰੈਲੀ, ਕਾਂਗਰਸ 'ਤੇ ਕੀਤੇ ਵੱਡੇ ਹਮਲੇ

09/26/2017 2:42:36 PM

ਗੁਰਦਾਸਪੁਰ (ਰਮਨਦੀਪ ਸੋਢੀ) : ਗੁਰਦਾਸਪੁਰ ਦੀ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਦੀ ਤਾਰੀਕ ਦਾ ਐਲਾਨ ਹੁੰਦੇ ਹੀ ਪੰਜਾਬ ਦੀ ਸਿਆਸਤ ਮੁੜ ਗਰਮਾ ਗਈ ਹੈ। ਬੀਤੇ ਦਿਨੀਂ ਜਿੱਥੇ ਕਾਂਗਰਸ ਵਲੋਂ ਗੁਰਦਾਸਪੁਰ 'ਚ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਹੁਣ ਅਕਾਲੀ-ਭਾਜਪਾ ਗਠਜੋੜ ਵਲੋਂ ਵੀ ਗੁਰਦਾਸਪੁਰ 'ਚ ਰੈਲੀ ਕਰਕੇ ਵਿਰੋਧੀਆਂ ਨੂੰ ਚੰਗੇ ਰਗੜੇ ਲਗਾਏ ਗਏ। ਰੈਲੀ ਵਿਚ ਅਕਾਲੀ-ਭਾਜਪਾ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਰੈਲੀ ਨੂੰ ਸੰਬੋਧਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ 6 ਮਹੀਨਿਆਂ ਵਿਚ ਹੀ ਆਪਣਾ ਰੰਗ ਵਿਖਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ 'ਤੇ ਸਖਤ ਸ਼ਬਦਾਂ 'ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਜਿਸ ਪਾਰਟੀ ਵਿਚ ਗਿਆ ਹੈ ਉਸੇ ਪਾਰਟੀ ਨੇ ਉਸ ਦੇ ਪਿਤਾ ਦੀ ਪੱਗ ਲਾਹੀ ਸੀ। ਮਜੀਠੀਆ ਨੇ ਕਿਹਾ ਕਿ ਸਿੱਧੂ ਅਜਿਹਾ ਵਿਅਕਤੀ ਹੈ ਜਿਹੜਾ ਰੋਜ਼ਾਨਾ ਪਿਓ ਬਦਲ ਲੈਂਦਾ ਹੈ।


Related News