ਗੁਰਦਾਸਪੁਰ ’ਚ BSF ਹੱਥ ਲੱਗੀ ਵੱਡੀ ਸਫਲਤਾ : ਸਰਹੱਦ ਤੋਂ ਮਿਲੀ 42 ਕਰੋੜ 50 ਲੱਖ ਰੁਪਏ ਦੀ ਹੈਰੋਇਨ

Friday, Oct 01, 2021 - 12:19 PM (IST)

ਗੁਰਦਾਸਪੁਰ ’ਚ BSF ਹੱਥ ਲੱਗੀ ਵੱਡੀ ਸਫਲਤਾ : ਸਰਹੱਦ ਤੋਂ ਮਿਲੀ 42 ਕਰੋੜ 50 ਲੱਖ ਰੁਪਏ ਦੀ ਹੈਰੋਇਨ

ਗੁਰਦਾਸਪੁਰ (ਸਰਬਜੀਤ) - ਜ਼ਿਲ੍ਹਾ ਗੁਰਦਾਸਪੁਰ ਦੀ ਭਾਰਤ-ਪਾਕਿ ਸੀਮਾ ’ਤੇ ਸਥਿਤ ਰੋਸਾ ਬੀ.ਓ.ਪੀ ਨੇੜੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ 8 ਕਿੱਲੋਂ 580 ਗ੍ਰਾਮ ਹੈਰੋਇਨ ਫੜ੍ਹਣ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 42 ਕਰੋੜ 50 ਲੱਖ ਰੁਪਏ ਦੇ ਕਰੀਬ ਹੈ। 

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!

ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਐੱਸ.ਐੱਸ.ਪੀ ਡਾ.ਨਾਨਕ ਸਿੰਘ ਆਈ.ਪੀ.ਐੱਸ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸਮੱਗਲਰ ਪਾਕਿਸਤਾਨ ਤੋਂ ਭਾਰਤ ਵਿਚ ਜ਼ਿਲ੍ਹਾ ਗੁਰਦਾਸਪੁਰ ਦੀ ਸੀਮਾ ਰਾਹੀਂ ਹੈਰੋਇਨ ਭੇਜ ਰਹੇ ਹਨ। ਇਸ ਦੀ ਗੁਪਤ ਸੂਚਨਾ ਅੱਜ ਸਵੇਰੇ 10.25 ਵਜੇ ਬੀ.ਐੱਸ.ਐੱਫ 89 ਬਟਾਲੀਅਨ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ, ਜਿੰਨਾਂ ਵਲੋਂ ਰੋਸੇ ਬੀ.ਓ.ਪੀ ਦੇ ਲਾਗੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਇਸ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਇਲਾਕੇ ’ਚੋਂ ਇਕ ਬੰਦ ਬੋਰੀ ਬਰਾਮਦ ਹੋਈ, ਜਿਸ ਦੀ ਜਾਂਚ ਕਰਨ ’ਤੇ ਉਸ ’ਚੋਂ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਅਤੇ ਬੀ.ਐੱਸ.ਐੱਫ ਦੇ ਅਧਿਕਾਰੀਆਂ ਵਲੋਂ ਹੈਰੋਇਨ ਮਿਲਣ ਤੋਂ ਬਾਅਦ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਤਾਂਕਿ ਕੋਈ ਸੁਰਾਗ ਹੱਥ ਲੱਗ ਸਕੇ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਮਾਂ ਦਾ 26 ਸਾਲਾ ਪੁੱਤ, ਉਜੜਿਆ ਹੱਸਦਾ-ਵਸਦਾ ਪਰਿਵਾਰ


author

rajwinder kaur

Content Editor

Related News