ਗੁਰਦਾਸਪੁਰ ਪੁੱਜੇ 400 ਪੁਲਸ ਮੁਲਾਜ਼ਮ, ਪ੍ਰਸ਼ਾਸਨ ਕੋਲ ਨਹੀਂ ਕੋਈ ਪ੍ਰਬੰਧ

10/12/2019 12:20:04 AM

ਗੁਰਦਾਸਪੁਰ,(ਵਿਨੋਦ): ਦੁਸਹਿਰੇ ਦੇ ਬਾਅਦ ਦੀਵਾਲੀ ਤਿਉਹਾਰ ਲਈ ਸੁਰੱਖਿਆ ਦੀ ਦ੍ਰਿਸ਼ਟੀ ਤੇ ਪੰਜਾਬ ਭਰ ਵਿਚ ਜੈਸ਼-ਏ ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਅੱਤਵਾਦੀ ਹਮਲੇ ਕਰਨ ਦੀ ਧਮਕੀ ਕਾਰਨ ਜਾਰੀ ਅਲਰਟ ਦੇ ਮੱਦੇਨਜ਼ਰ ਗੁਰਦਾਸਪੁਰ ਵਿਚ ਲਗਭਗ 400 ਪੁਲਸ ਕਰਮਚਾਰੀ ਹੋਰ ਜ਼ਿਲਿਆਂ ਤੋਂ ਮੰਗਵਾਏ ਗਏ ਹਨ। ਉਨ੍ਹਾਂ ਨੂੰ ਠਹਿਰਾਉਣ ਦੀ ਸਮੱਸਿਆ ਦੇ ਚੱਲਦੇ ਪੁਲਸ ਪ੍ਰਸ਼ਾਸਨ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਮੁਤਾਬਕ ਜ਼ਿਲਾ ਪੁਲਸ ਗੁਰਦਾਸਪੁਰ ਵਿਚ ਅੱਤਵਾਦੀ ਘਟਨਾਵਾਂ ਦੇ ਹੋਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਵਿਸ਼ੇਸ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਵਾਹਨਾਂ ਦੀ ਚੈਕਿੰਗ ਸਮੇਤ ਬੱਸ ਸਟੈਂਡ, ਰੇਲਵੇ ਸਟੇਸ਼ਨ, ਭੀੜ ਵਾਲੇ ਬਾਜ਼ਾਰ ਸਮੇਤ ਮਹੱਤਵਪੂਰਨ ਸਥਾਨਾਂ ਦੀ ਸੁਰੱਖਿਆ ਦੇ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਹੋਰ ਜ਼ਿਲਿਆਂ ਤੋਂ ਲਗਭਗ 400 ਪੁਲਸ ਕਰਮਚਾਰੀਆਂ ਨੂੰ ਕਿੱਥੇ ਠਹਿਰਾਇਆ ਜਾਵੇ ਤੇ ਉਨ੍ਹਾਂ ਦੇ ਖਾਣ ਆਦਿ ਦੇ ਪ੍ਰਬੰਧ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਹੱਥ ਪੈਰ ਮਾਰ ਰਿਹਾ ਹੈ। ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕ ਦੋ ਦਿਨ ਵਿਚ ਸਾਰਾ ਪ੍ਰਬੰਧ ਹੋ ਜਾਵੇਗਾ।


Related News