ਗੁਰਦਾਸਪੁਰ 'ਚ ਜਨਾਨੀ ਸਮੇਤ 3 ਨਵੇਂ ਮਰੀਜ਼ਾਂ ਦੀ ਪੁਸ਼ਟੀ

Monday, Jun 15, 2020 - 10:14 AM (IST)

ਗੁਰਦਾਸਪੁਰ 'ਚ ਜਨਾਨੀ ਸਮੇਤ 3 ਨਵੇਂ ਮਰੀਜ਼ਾਂ ਦੀ ਪੁਸ਼ਟੀ

ਗੁਰਦਾਸਪੁਰ (ਹਰਮਨ, ਵਿਨੋਦ) - ਸ਼ਾਮ ਤੱਕ ਜ਼ਿਲਾ ਗੁਰਦਾਸਪੁਰ ਅੰਦਰ ਕੋਰੋਨਾ ਵਾਇਰਸ ਤੋਂ ਪੀੜਤ ਤਿੰਨ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਦੀਨਾਨਗਰ ਨਾਲ ਸਬੰਧਤ ਹੈ ਜਦੋਂ ਕਿ ਇਕ ਬਹਿਰਾਮਪੁਰ ਕਸਬੇ ਨੇੜਲੇ ਪਿੰਡ ਛੋਟੇ ਬਿਆਨਪੁਰ ਨਾਲ ਸਬੰਧਤ ਹੈ। ਤੀਸਰਾ ਬਟਾਲਾ ਨੇੜਲੇ ਪਿੰਡ ਜੈਤੋਸਰਜਾ ਦਾ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋਂ : ਦੁਬਈ 'ਚ ਜਵਾਨ ਪੁੱਤ ਦੀ ਮੌਤ, ਲਾਸ਼ ਦੇਖਣ ਨੂੰ ਤਰਸਿਆ ਪਰਿਵਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਿੰਡ ਜੈਤੋਸਰਜਾ ਨਾਲ ਸਬੰਧਤ ਪਾਜ਼ੇਟਿਵ ਪਾਈ ਔਰਤ ਕਰੀਬ 58 ਸਾਲਾਂ ਦੀ ਹੈ, ਜਿਸ ਦਾ ਬਟਾਲਾ ਵਿਖੇ ਦਿਲ ਦਾ ਇਲਾਜ ਚਲ ਰਿਹਾ ਸੀ ਅਤੇ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ ਸੀ। ਦੀਨਾਨਗਰ ਨਾਲ ਸਬੰਧਤ ਜਿਹੜਾ ਵਿਅਕਤੀ ਦੀ ਉਮਰ ਕਰੀਬ 37 ਸਾਲ ਜੋ ਹਰਿਆਣੇ ਤੋਂ ਵਾਪਸ ਆਇਆ ਸੀ ਅਤੇ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਬਿਆਨਪੁਰ ਨਾਲ ਸਬੰਧਤ 72 ਸਾਲ ਦਾ ਵਿਅਕਤੀ ਹੈ, ਜਿਸ ਦਾ ਅੰਮ੍ਰਿਤਸਰ ਦੇ ਈ. ਐੱਮ. ਸੀ. ਵਿਚ ਇਲਾਜ ਚਲ ਰਿਹਾ ਹੈ ਅਤੇ ਉਥੇ ਹੀ ਉਸ ਦਾ ਟੈਸਟ ਵੀ ਹੋਇਆ ਹੈ।

ਇਹ ਵੀ ਪੜ੍ਹੋਂ : ਗੁਰੂ ਘਰ 'ਚ ਦਿਖਿਆ ਤਾਲਾਬੰਦੀ ਦਾ ਅਸਰ, ਸੰਗਤਾਂ ਦੀ ਆਮਦ ਰਹੀ ਬਹੁਤ ਘੱਟ

ਇਸੇ ਤਰ੍ਹਾਂ ਅੱਜ ਸਾਹਮਣੇ ਆਏ ਮਰੀਜ਼ਾਂ 'ਚੋਂ 2 ਦੀਆਂ ਰਿਪੋਰਟਾਂ ਅੰਮ੍ਰਿਤਸਰ ਵਿਖੇ ਪਾਜ਼ੇਟਿਵ ਆਈਆਂ ਹਨ ਜਦੋਂ ਕਿ ਇਕ ਵਿਅਕਤੀ ਦਾ ਸੈਂਪਲ ਜ਼ਿਲੇ ਅੰਦਰ ਹੀ ਲਿਆ ਗਿਆ ਸੀ। ਇਨ੍ਹਾਂ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਕਾਰਣ ਕੁੱਲ ਮਰੀਜ਼ਾਂ ਦੀ ਗਿਣਤੀ 170 ਤੱਕ ਪਹੁੰਚ ਗਈ ਹੈ। ਜਿਨ੍ਹਾਂ 'ਚੋਂ 132 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ 3 ਦੀ ਮੌਤ ਹੋ ਚੁੱਕੀ ਹੈ, 13 ਨੂੰ ਘਰਾਂ 'ਚ ਆਈਸੋਲੇਟ ਕੀਤਾ ਗਿਆ ਹੈ।


author

Baljeet Kaur

Content Editor

Related News