ਪ੍ਰਧਾਨ ਪੱਪੂ ਨੇ ਐੱਸ. ਪੀ. ਡੀ. ਸਹੋਤਾ ਨੂੰ ਕੀਤਾ ਸਨਮਾਨਤ
Sunday, Mar 31, 2019 - 04:51 AM (IST)
ਗੁਰਦਾਸਪੁਰ (ਸਾਹਿਲ)-ਉੱਘੇ ਮੇਲਾ ਪ੍ਰਮੋਟਰ ਤੇ ਸਮਾਜ ਸੇਵਕ ਪ੍ਰਧਾਨ ਜੰਗ ਬਹਾਦਰ ਪੱਪੂ ਨੇ ਪੰਜਾਬ ਪੁਲਸ ਦੀ ਚੰਗੀ ਕਾਰਗੁਜ਼ਾਰੀ ਦੇ ਲਈ ਪੁਲਸ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾ ਨੇ ਐੱਸ. ਪੀ. ਡੀ. ਨਿਰਮਲਜੀਤ ਸਿੰਘ ਸਹੋਤਾ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਪੁਲਸ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਜੋ ਉਪਰਾਲੇ ਕਰ ਰਹੀ ਹੈ, ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਸ ਨਸ਼ਾ ਰੂਪੀ ਕੋਹਡ਼ ਨੂੰ ਪੰਜਾਬ ’ਚੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਬਲਜੀਤ ਕੌਰ ਪੱਪੂ, ਰਾਜਿੰਦਰ ਵਾਰਿਸ, ਜੈਦੀਪ ਬਹਾਦਰ, ਰਿੰਪਲ ਸ਼ਰਮਾ, ਸੋਨੂੰ ਸ਼ਰਮਾ ਤੇ ਦਲਬੀਰ ਸਿੰਘ ਆਦਿ ਹਾਜ਼ਰ ਸਨ।