ਲੋਡ਼ਵੰਦ ਪਰਿਵਾਰ ਨੂੰ ਦਿੱਤੀ ਵਿੱਤੀ ਸਹਾਇਤਾ

03/26/2019 5:03:05 AM

ਗੁਰਦਾਸਪੁਰ (ਖੋਸਲਾ, ਬਲਬੀਰ)-ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੋਸਾਇਟੀ ਸੋਹਲ ਵਲੋਂ ਲੋਡ਼ਵੰਦਾਂ ਦੀ ਸਹਾਇਤਾ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਇਕ ਲੋਡ਼ਵੰਦ ਪਰਿਵਾਰ ਦੀ ਆਰਥਕ ਸਹਾਇਤਾ ਕੀਤੀ ਗਈ। ਇਸ ਸਬੰਧੀ ਸੋਸਾਇਟੀ ਦੇ ਮੈਂਬਰ ਕਰਮਬੀਰ ਸਿੰਘ, ਲਵਪ੍ਰੀਤ ਸਿੰਘ, ਸੁਮਿੱਤ ਸਿੰਘ, ਧੀਰਜਪਾਲ ਸਿੰਘ ਤੇ ਹਰਦੀਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸੋਸਾਇਟੀ ਵਲੋਂ ਹਰੇਕ ਲੋਡ਼ਵੰਦ ਪਰਿਵਾਰ ਦੀ ਲੋਡ਼ ਅਨੁਸਾਰ ਮਦਦ ਕੀਤੀ ਜਾ ਰਹੀ ਹੈ। ਇਸੇ ਲਡ਼ੀ ਤਹਿਤ ਕੁਲਦੀਪ ਸਿੰਘ ਪੁੱਤਰ ਨਰਿੰਜਣ ਸਿੰਘ ਵਾਸੀ ਫ਼ਜ਼ਲਾਬਾਦ ਜੋ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਹੈ ਪਰ ਉਸਦੀ ਲੱਤ ਟੁੱਟ ਜਾਣ ਕਾਰਨ ਡਾਕਟਰਾਂ ਵਲੋਂ ਚਾਰ ਆਪ੍ਰੇਸ਼ਨ ਕੀਤੇ ਗਏ ਹਨ। ਉਸਦੀ ਆਰਥਕ ਤੰਗੀ ਨੂੰ ਵੇਖਦੇ ਹੋਏ ਸੋਸਾਇਟੀ ਵਲੋਂ ਉਕਤ ਪਰਿਵਾਰ ਨੂੰ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ।

Related News