ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਜਿੱਤ
Thursday, Feb 21, 2019 - 03:49 AM (IST)
ਗੁਰਦਾਸਪੁਰ (ਬਾਬਾ, ਬੱਬੂ)-ਤਿੰਨ ਦਿਨ ਲਗਤਾਰ ਚੱਲਿਆ ਕਿਡ਼ੀ ਮਿੱਲ ਦੇ ਵਿਰੁੱਧ ਧਰਨਾ ਉਸ ਵੇਲੇ ਸਮਾਪਤ ਹੋ ਗਿਆ ਜਦੋਂ ਮਿੱਲ ਮੈਨੇਜਮੈਂਟ ਵਲੋਂ 26 ਕਰੋਡ਼ ਰੁਪਏ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿਚ ਪਾ ਦਿੱਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਸਵਿੰਦਰ ਸਿੰਘ ਚੁਤਾਲਾ, ਸਵਿੰਦਰ ਸਿੰਘ ਠੱਠੀਖਾਰਾ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਮਿੱਲ ਮੈਨੇਜਮੈਂਟ ਨਾਲ ਇਕ ਲਿਖਤੀ ਸਮਝੌਤਾ ਹੋਇਆ, ਜਿਸ ਦੇ ਤਹਿਤ ਆਗਾਮੀ 4 ਤੇ 25 ਮਾਰਚ ਨੂੰ ਮਿੱਲ 20 ਕਰੋਡ਼ ਰੁਪਏ ਦੀ ਰਕਮ ਕਿਸਾਨਾਂ ਦੇ ਖ਼ਾਤਿਆਂ ਵਿਚ ਟਰਾਂਸਫਰ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਧਰਨੇ ਨਾਲ ਕਿਸਾਨਾਂ ਦੀ ਏਕਤਾ ਦੀ ਜਿੱਤ ਹੋਈ ਹੈ।