ਐੱਸ. ਐੱਚ. ਓ. ਕੁਲਜਿੰਦਰ ਸਿੰਘ ਨੇ ਥਾਣਾ ਰਮਦਾਸ ਦਾ ਚਾਰਜ ਸੰਭਾਲਿਆ

Thursday, Feb 21, 2019 - 03:48 AM (IST)

ਐੱਸ. ਐੱਚ. ਓ. ਕੁਲਜਿੰਦਰ ਸਿੰਘ ਨੇ ਥਾਣਾ ਰਮਦਾਸ ਦਾ ਚਾਰਜ ਸੰਭਾਲਿਆ
ਗੁਰਦਾਸਪੁਰ (ਸਾਰੰਗਲ)-ਪੁਲਸ ਥਾਣਾ ਰਮਦਾਸ ਦੇ ਪਹਿਲੇ ਐੱਸ. ਐੱਚ. ਓ. ਮਨਤੇਜ ਸਿੰਘ ਦਾ ਤਬਾਦਲਾ ਪੁਲਸ ਲਾਈਨ ਅੰਮ੍ਰਿਤਸਰ ਵਿਖੇ ਕਰ ਦਿੱਤੇ ਜਾਣ ਤੋਂ ਬਾਅਦ ਅੱਜ ਬਤੌਰ ਨਵੇਂ ਐੱਸ. ਐੱਚ. ਓ. ਵਜੋਂ ਕੁਲਜਿੰਦਰ ਸਿੰਘ ਨੇ ਥਾਣਾ ਰਮਦਾਸ ਦਾ ਚਾਰਜ ਸੰਭਾਲ ਲਿਆ ਹੈ। ਉਪਰੰਤ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਐੱਸ. ਐੱਚ. ਓ. ਇੰਸਪੈਕਟਰ ਕੁਲਜਿੰਦਰ ਸਿੰਘ ਨੇ ਕਿਹਾ ਕਿ ਪੁਲਸ ਥਾਣੇ ਵਿਚ ਹਰ ਵਰਗ ਦੇ ਲੋਕਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ। ਇਸਦੇ ਨਾਲ ਹੀ ਪੁਲਸ ਥਾਣੇ ਵਿਚ ਆਉਣ ਵਾਲੀ ਸ਼ਿਕਾਇਤ ਦਾ ਹੱਲ 24 ਘੰਟੇ ਦੇ ਅੰਦਰ-ਅੰਦਰ ਕੀਤਾ ਜਾਵੇਗਾ। ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਬਣਦੀ ਕਾਰਵਾਈ ਕਰ ਕੇ ਉਸ ਨੂੰ ਜੇਲ ’ਚ ਡੱਕਿਆ ਜਾਵੇਗਾ। ਕੁਲਜਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਸ ਨੂੰ ਸਹੀ ਤੇ ਸੱਚੀ ਇਤਲਾਹ ਦਿੱਤੀ ਜਾਵੇ ਅਤੇ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਂ-ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਧਨਵਿੰਦਰ ਸਿੰਘ ਐੱਸ. ਆਈ., ਏ. ਐੱਸ. ਆਈ. ਸੁਖਜਿੰਦਰ ਸਿੰਘ, ਮੁੱਖ ਮੁਨਸ਼ੀ ਹਰਵੰਤ ਸਿੰਘ, ਹੌਲਦਾਰ ਲਖਵਿੰਦਰ ਸਿੰਘ, ਪੀ. ਐੱਚ. ਜੀ. ਮੇਜਰ ਸਿੰਘ ਤੇ ਸਵਿੰਦਰ ਸਿੰਘ ਆਦਿ ਹਾਜ਼ਰ ਸਨ।

Related News