ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ 74 ਗੱਟੂ ਚਾਈਨਾ ਡੋਰ ਬਰਾਮਦ, ਕੇਸ ਦਰਜ

Sunday, Jan 05, 2025 - 06:29 PM (IST)

ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ 74 ਗੱਟੂ ਚਾਈਨਾ ਡੋਰ ਬਰਾਮਦ, ਕੇਸ ਦਰਜ

ਬਟਾਲਾ (ਸਾਹਿਲ)- ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ 74 ਗੱਟੂ ਚਾਈਨਾ ਡੋਰ ਦੇ ਬਰਾਮਦ ਕਰਨ ਦੇ ਸਮਾਚਾਰ ਮਿਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਦੇ ਏ.ਐੱਸ.ਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸਾਜਨ ਪੁੱਤਰ ਤਰਸੇਮ ਲਾਲ ਵਾਸੀ ਵਾਰਡ ਨੰ.2 ਫਤਿਹਗੜ੍ਹ ਚੂੜੀਆਂ ਜੋ ਕਿ ਚਾਈਨਾ ਡੋਰ ਵੇਚਦਾ ਹੈ, ਕੋਲੋਂ 6 ਗੱਟੂ ਚਾਈਨਾ ਡੋਰ ਬਰਾਮਦ ਕਰਕੇ ਇਸ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕਰਨ ਉਪਰੰਤ ਇਸ ਵਿਰੁੱਧ ਉਕਤ ਥਾਣੇ ਵਿਚ ਕੇਸ ਦਰਜ ਕੀਤਾ ਅਤੇ ਉਪਰੰਤ ਇਸਨੂੰ ਬਰ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਵਿਆਹ ਤੋਂ 3 ਦਿਨ ਪਹਿਲਾਂ ਲਾੜੇ ਦਾ ਸ਼ਰਮਨਾਕ ਕਾਰਾ, ਲਾੜੀ ਨੇ ਰੋ-ਰੋ ਸੁਣਾਈ ਹੱਡਬੀਤੀ (ਵੀਡੀਓ)

ਇਸੇ ਤਰ੍ਹਾਂ, ਥਾਣਾ ਸਿਟੀ ਦੇ ਏ.ਐੱਸ.ਆਈ ਪਲਵਿੰਦਰ ਸਿੰਘ ਨੇ ਸੰਦੀਪ ਕੁਮਾਰ ਅਰੋੜਾ ਵਾਸੀ ਸੇਖੜੀਆਂ ਮੁਹੱਲਾ ਬਟਾਲਾ ਨੂੰ ਕਾਬੂ ਕਰਕੇ ਇਸ ਕੋਲੋਂ 4 ਗੱਟੂ ਚਾਈਨਾ ਡੋਰ ਪਾਬੰਦੀਸ਼ੁਦਾ ਬਰਾਮਦ ਹੋਏ ਹਨ ਅਤੇ ਇਸ ਵਿਰੁੱਧ ਕੇਸ ਦਰਜ ਕਰਨ ਉਪਰੰਤ ਇਸ ਨੂੰ ਬਰ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਮਹਿਲਾ ਦੇ ASI ਨੇ ਜੜਿਆ ਥੱਪੜ, ਫਿਰ ਥਾਣੇ 'ਚ ਭੱਖਿਆ ਮਾਹੌਲ (ਵੀਡੀਓ)

ਓਧਰ, ਥਾਣਾ ਕਾਦੀਆਂ ਦੇ ਏ.ਐੱਸ.ਆਈ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਨਾਨ ਦੀ ਦੁਕਾਨ ਦੀ ਆੜ ਹੇਠ ਚਾਈਨਾ ਡੋਰ ਵੇਚਣ ਵਾਲੇ ਆਕਾਸ਼ਦੀਪ ਸਿੰਘ ਉਰਫ ਅਭੀ ਵਾਸੀ ਵਾਰਡ ਨੰ.12 ਧਰਮਪੁਰਾ ਮੁਹੱਲਾ ਕਾਦੀਆਂ ਨੂੰ ਕਾਬੂ ਕਰਕੇ ਇਸ ਕੋਲੋਂ ਇਕ ਪੇਟੀ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਬਰਾਮਦ ਕੀਤੀ ਗਈ, ਜਿਸ ਨੂੰ ਖੋਲ ਕੇ ਚੈੱਕ ਕਰਨ ’ਤੇ ਵਿਚੋਂ 64 ਗੱਟੂ ਨਿਕਲੇ, ਜਿਸ ’ਤੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਥਾਣਾ ਕਾਦੀਆਂ ਵਿਖੇ ਲਿਆ ਕੇ ਇਸ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Shivani Bassan

Content Editor

Related News