ਪੰਜਾਬ ਏਕਤਾ ਪਾਰਟੀ ਵੱਲੋਂ ਮੀਟਿੰਗ ਦਾ ਆਯੋਜਨ

Monday, Feb 18, 2019 - 04:04 AM (IST)

ਪੰਜਾਬ ਏਕਤਾ ਪਾਰਟੀ ਵੱਲੋਂ ਮੀਟਿੰਗ ਦਾ ਆਯੋਜਨ
ਗੁਰਦਾਸਪੁਰ (ਬਿਕਰਮਜੀਤ, ਸਾਰੰਗਲ)-ਬੀਤੇ ਕੱਲ੍ਹ ਫਤਿਹਗਡ਼ ਚੂਡ਼ੀਆਂ ਵਿਖੇ ਪੰਜਾਬ ਏਕਤਾ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਏਕਤਾ ਪਾਰਟੀ ਦੇ ਪੋਲੀਟੀਕਲ ਅਫੇਅਰ ਕਮੇਟੀ ਦੇ ਮੈਂਬਰ ਤੇ ਜ਼ਿਲਾ ਗੁਰਦਾਸਪੁਰ ਦੇ ਅਬਜਰਵਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵਿਸੇਸ ਤੌਰ ਤੇ ਅਤੇ ਮੈਨੇਜਰ ਅਤਰ ਸਿੰਘ ਆਦਿ ਪਹੁੰਚੇ। ਉਨ੍ਹਾਂ ਮੀਟਿੰਗ ਵਿੱਚ ਹਾਜਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਚ ਕਾਂਗਰਸ ਅਕਾਲੀ ਭਾਜਪਾ , ਆਪ ਅਤੇ ਹੋਰ ਪਾਰਟੀਆਂ ਵੱਲੋ ਪੰਜਾਬ ਅਤੇ ਪੰਜਾਬੀਅਤ ਦੀ ਲੁੱਟ ਖਸੁੱਟ ਹੋ ਰਹੀ ਹੈ। ਅਜਿਹੇ ਹਾਲਾਤ ਵਿੱਚ ਪੰਜਾਬ ਨੂੰ ਸਹੀ ਮਾਅਨਿਆਂ ਵਿੱਚ ਇੱਕ ਨਵੀ ਦਿੱਖ ਅਤੇ ਪੰਜਾਬੀਅਤ ਦੀ ਭਲਾਈ ਲਈ ਦਿਨ ਰਾਤ ਇੱਕ ਕਰ ਰਹੇ ਨੌਜਵਾਨ ਆਗੂ ਸੁਖਪਾਲ ਸਿੰਘ ਖਹਿਰਾ ਵੱਲੋ ਕੀਤੇ ਜਾਰ ਰਹੇ ਯਤਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਥੋਡ਼ੀ ਹੈ। ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਨੂੰ ਨਸਿਆ ਦੀ ਦਲਦਲ ਅਤੇ ਕਾਂਗਰਸ,ਅਕਾਲੀਆ ਦੇ ਚੁੰਗਲ ਚੋਂ ਮੁਕਤ ਕਰਵਾਉਣਾ ਹੈ ਤਾਂ ਪੰਜਾਬ ਏਕਤਾ ਪਾਰਟੀ ਦਾ ਡੱਟ ਕੇ ਸਾਥ ਦਿਉ। ਇਸ ਮੀਟਿੰਗ ’ਚ ਖੁਸ਼ਹਾਲਪੁਰ ਨੇ ਪੰਜਾਬ ਏਕਤਾ ਪਾਰਟੀ ਦਾ ਵਿਸਥਾਰ ਕਰਦਿਆਂ ਜ਼ਿਲਾ ਪ੍ਰਧਾਨ ਦਿਹਾਤੀ ਦੇ ਪ੍ਰਧਾਨ ਰਜਵੰਤ ਸਿੰਘ ਅਲੀਸ਼ੇਰ ਅਤੇ ਜ਼ਿਲਾ ਪ੍ਰਧਾਨ ਸ਼ਹਿਰੀ ਦੇ ਪ੍ਰਧਾਨ ਅਤਰ ਸਿੰਘ ਦੀ ਹਾਜ਼ਰੀ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਡਾ. ਮਨਜੀਤ ਸਿੰਘ ਚਿਤੌਡ਼ਗਡ਼ ਐੱਸ.ਸੀ ਅਤੇ ਬੀ.ਸੀ ਵਿੰਗ ਦੇ ਜ਼ਿਲਾ ਪ੍ਰਧਾਨ, ਜਸਪਾਲ ਸਿੰਘ ਲੰਗਰਵਾਲ ਨੂੰ ਜ਼ਿਲਾ ਮੀਤ ਪ੍ਰਧਾਨ, ਸੁੱਚਾ ਸਿੰਘ ਮਰਡ਼ ਨੂੰ ਜ਼ਿਲਾ ਜਨਰਲ ਸਕੱਤਰ, ਪ੍ਰਸ਼ੋਤਮ ਸਿੰਘ ਜਨਰਲ ਸਕੱਤਰ, ਬਲਵਿੰਦਰ ਸਿੰਘ ਜ਼ਿਲਾ ਜਨਰਲ ਸਕੱਤਰ, ਰਛਪਾਲ ਸਿੰਘ ਨੂੰ ਸ਼ਹਿਰੀ ਪ੍ਰਧਾਨ ਫਤਿਹਗਡ਼ ਚੂਡ਼ੀਆਂ, ਕੁਲਦੀਪ ਸਿੰਘ ਨੂੰ ਯੂਥ ਵਿੰਗ ਪ੍ਰਧਾਨ ਫਤਿਹਗਡ਼ ਚੂਡ਼ੀਆਂ, ਸੁਖਦੇਵ ਮਸੀਹ ਯੂਥ ਪ੍ਰਧਾਨ ਰੂਰਲ, ਸੁਖਦੇਵ ਸਿੰਘ ਸਕੱਤਰ, ਹੈਵਰ ਸਿੰਘ ਦਿਹਾਤੀ ਪ੍ਰਧਾਨ, ਜੋਧ ਸਿੰਘ ਨੂੰ ਸਕੱਤਰ, ਸੰਪੂਰਨ ਸਿੰਘ ਨੂੰ ਐਸ.ਸੀ ਅਤੇ ਬੀ.ਸੀ ਵਿੰਗ ਦਾ ਜ਼ਿਲਾ ਜਨਰਲ ਸਕੱਤਰ, ਸੰਤੋਖ ਸਿੰਘ ਢਡਿਆਲਾ ਨੱਤ ਨੂੰ ਐਸ.ਸੀ. ਅਤੇ ਬੀ.ਸੀ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਸਾਡੇ ਮੋਢਿਆਂ ਤੇ ਜੋ ਜ਼ਿੰਮੇਵਾਰੀ ਪਾਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ, ਤਾਂ ਜੋ ਪੰਜਾਬ ਏਕਤਾ ਪਾਰਟੀ ਦੀਆਂ ਜਡ਼੍ਹਾਂ ਮਜ਼ਬੂਤ ਹੋ ਸਕਣ ਅਤੇ ਇਕ ਨਵੀਂ ਸਵੇਰ ਦਾ ਆਗਾਜ ਹੋਵੇ।

Related News