ਪਤੰਗ ਲੁੱਟਦੇ ਇਨੋਵਾ ਦੀ ਲਪੇਟ ’ਚ ਆਉਣ ਨਾਲ ਬੱਚੇ ਦੀ ਮੌਤ

01/20/2019 12:28:42 PM

ਗੁਰਦਾਸਪੁਰ (ਕਪੂਰ)-ਪਤੰਗ ਲੁੱਟਦੇ ਇਨੋਵਾ ਦੀ ਲਪੇਟ ’ਚ ਆਉਣ ਨਾਲ ਇਕ 10 ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪਿੰਡ ਜਗਾਂਗੀਰਪੁਰ ਵਿਖੇ ਹਵਾ ’ਚ ਕੱਟ ਕੇ ਜਾਂਦੀ ਇਕ ਪਤੰਗ ਨੂੰ ਬੱਚਾ ਆਪਣੇ ਭਰਾ ਨਾਲ ਲੁੱਟਣ ਲਈ ਸਡ਼ਕ ਵੱਲ ਭੱਜਿਆ ਤਾਂ ਅਚਾਨਕ ਗੁਰਦਾਸਪੁਰ ਵਲੋਂ ਆ ਰਹੀ ਇਕ ਇਨੋਵਾ ਗੱਡੀ ਦੀ ਲਪੇਟ ’ਚ ਆ ਗਿਆ। ਉਸੇ ਇਨੋਵਾ ਵਾਲੇ ਨੇ ਆਪਣੀ ਗੱਡੀ ’ਚ ਪਾ ਕੇ ਬੱਚੇ ਨੂੰ ਸਿੰਘੋਵਾਲ ਹਸਪਤਾਲ ਵਿਖੇ ਪਹੁੰਚਾਇਆ, ਮਗਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Related News