ਬਾਰਿਸ਼ ਤੋਂ ਬਾਅਦ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ (ਵੀਡੀਓ)
Sunday, Jul 21, 2019 - 12:52 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸੂਬੇ 'ਚ ਬਰਸਾਤ ਦੇ ਪਾਣੀ ਲੋਕਾਂ 'ਚ ਆਫਤ ਆਈ ਹੈ ਤਾਂ ਦੂਸਰੇ ਪਾਸੇ ਬਰਸਾਤ ਦੇ ਕਾਰਨ ਸਬਜ਼ੀਆਂ ਦੇ ਭਾਅ ਦੁਗਣੇ ਹੋ ਗਏ ਹਨ। ਜਿਸ ਕਾਰਨ ਹਰੀਆਂ ਸਬਜ਼ੀਆਂ ਲੋਕਾਂ ਦੇ ਖਾਣੇ ਦੀ ਥਾਲੀ 'ਚੋਂ ਗਾਇਬ ਹੋ ਰਹੀਆਂ ਹਨ। ਸਾਰੀਆਂ ਸਬਜੀਆਂ ਦੇ ਭਾਅ ਦੁਗਣੇ ਤੋਂ ਵੀ ਜ਼ਿਆਦਾ ਹੋ ਗਏ ਹਨ। ਲੋਕਾਂ ਦੀ ਮੰਨੀਏ ਤਾਂ ਮਹਿੰਗਾਈ ਨੇ ਉਨ੍ਹਾਂ ਦਾ ਪਹਿਲਾਂ ਹੀ ਲੱਕ ਤੋੜਿਆ ਹੋਇਆ ਸੀ ਤੇ ਹੁਣ ਸਬਜ਼ੀਆਂ ਦੇ ਭਾਅ 'ਚ ਭਾਰੀ ਉਛਾਲ ਹੋਣ ਕਾਰਨ ਉਨ੍ਹਾਂ 'ਤੇ ਹੋਰ ਮਾਰ ਪਈ ਹੈ। ਉਧਰ ਦੁਕਾਨਦਾਰਾਂ ਮੁਤਾਬਕ ਬਰਸਾਤ ਦੇ ਕਾਰਨ ਸਬਜ਼ੀਆਂ ਦੀ ਆਮਦ ਘੱਟ ਹੋਣ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ ਤੇ ਉਹ ਮਹਿੰਗੇ ਭਾਅ 'ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹਨ।
ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਜਿਥੇ ਲੋਕ ਪਰੇਸ਼ਾਨ ਨੇ ਉਥੇ ਹੀ ਦੁਕਾਨਦਾਰਾਂ 'ਤੇ ਵੀ ਮਾਰ ਗਈ ਹੈ। ਸਬਜ਼ੀ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਉਨ੍ਹਾਂ ਦੀ ਗ੍ਰਾਹਕੀ ਘੱਟ ਗਈ ਹੈ।