ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ''ਚ ਡਰੋਨ ਨੇ ਲੋਕਾਂ ਦੀ ਉਡਾਈ ਨੀਂਦ, ਪੁਲਸ ਤੇ ਫ਼ੌਜ ਅਲਰਟ

09/14/2020 1:14:58 PM

ਗੁਰਦਾਸਪੁਰ/ਬਹਿਰਾਮਪੁਰ (ਵਿਨੋਦ/ਗੋਰਾਇਆ) : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਜਗੋਚਕ ਟਾਂਡਾ 'ਚ ਇਕ ਸ਼ੱਕੀ ਡਰੋਨ ਉੱਡਦਾ ਹੋਇਆ ਦਿਖਾਈ ਦਿੱਤਾ ਹੈ। ਇਹ ਡਰੋਨ ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਵੇਖਿਆ ਗਿਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਭਾਰਤੀ ਫ਼ੌਜ ਤੇ ਪੁਲਸ ਨੇ ਅਲਰਟ ਹੁੰਦਿਆਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ :ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਵੱਖਰੇ ਕੌਮੀ ਘਰ ਦੀ ਮੰਗ ਦਾ ਕੀਤਾ ਸਮਰਥਨ
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਘਰ ਦੀ ਛੱਤ 'ਤੇ ਮੌਜੂਦ ਸਨ ਤਾਂ ਉਨ੍ਹਾਂ ਨੇ ਪਿੰਡ ਦੇ ਉੱਪਰ ਇਕ ਡਰੋਨ ਘੁੰਮਦਾ ਹੋਇਆ ਵੇਖਿਆ। ਇਸ ਤੋਂ ਥੜ੍ਹੇ ਸਮੇਂ ਬਾਅਦ ਡਰੋਨ ਗਾਇਬ ਹੋ ਗਿਆ। ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਪਰ ਡਰੋਨ ਨਹੀਂ ਮਿਲਿਆ। ਇਸ ਦੇ ਬਾਅਦ ਪੁਲਸ ਤੇ ਫੌਜ ਪਿੰਡ 'ਚ ਰਾਤ ਤੋਂ ਹੀ ਤਇਨਾਤ ਸੀ ਕਿ ਸੋਮਵਾਰ ਤੜਕਸਾਰ 5.30 ਵਜੇ ਫਿਰ ਤੋਂ ਡਰੋਨ ਵੇਖਿਆ ਗਿਆ। ਡਰੋਨ ਇਸ ਵਾਰ ਵੀ ਪਿੰਡ ਦੇ ਉਪਰ ਹੀ ਦਿਖਾਈ ਦਿੱਤਾ। ਫਿਰ ਤੋਂ ਡਰੋਨ ਕੁਝ ਦੇਰ ਦੇ ਬਾਅਦ ਗਾਇਬ ਹੋ ਗਿਆ। ਇਸ ਦੇ ਬਾਅਦ ਜ਼ਿਲ੍ਹਾ ਪੁਲਸ ਮੁਖੀ ਰਾਜਿੰਦਰ ਸਿੰਘ ਸੋਹਲ ਆਪਣੀ ਟੀਮ ਦੇ ਨਾਲ ਪਿੰਡ 'ਚ ਪਹੁੰਚੇ। ਇਸ ਸਬੰਧੀ ਅਜੇ ਤੱਕ ਪੁਲਸ ਤੇ ਫੌਜ ਵਲੋਂ ਕੋਈ ਆਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਮਾਮਲਾ ਦਰਜ

PunjabKesari


Baljeet Kaur

Content Editor

Related News