ਇਸ ਪਿੰਡ ''ਚ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ''ਚ ਹੋਣ ਵਾਲੇ ਕੀਰਤਨ ਦਾ ਸਿੱਧਾ ਪ੍ਰਸਾਰਣ
Thursday, Feb 06, 2020 - 04:38 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਦੇ ਪਿੰਡ ਹਰਦਾਨ 'ਚ ਦਾਖਲ ਹੁੰਦੇ ਹੀ ਜਦੋਂ ਸ਼ਬਦ ਕੀਰਤਨ ਦੀ ਮਿੱਠੀ ਅਵਾਜ਼ ਤੁਹਾਡੇ ਕੰਨਾਂ 'ਚ ਪੈਂਦੀ ਹੈ ਤਾਂ ਉਹ ਰੂਹ ਨੂੰ ਆਨੰਦ ਦਾ ਅਹਿਸਾਸ ਕਰਵਾ ਜਾਂਦੀ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੱਲ ਰਹੇ ਗੁਰਬਾਣੀ ਕੀਰਤਨ ਦਾ ਪਿੰਡ ਹਰਦਾਨ 'ਚ ਸਿੱਧਾ ਪ੍ਰਸਾਰਣ ਹੁੰਦਾ ਹੈ, ਜਿਸ ਦਾ ਲੋਕ ਆਪਣੇ ਘਰਾਂ 'ਚ ਆਨੰਦ ਮਾਣਦੇ ਹਨ। ਪਿੰਡ ਹਰਦਾਨ ਦੀ ਇਸ ਪਹਿਲਕਦਮੀ ਨੂੰ ਪੂਰੇ ਇਲਾਕੇ 'ਚ ਸਹਾਰਿਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਚਾਇਤ ਵਲੋਂ ਪਿੰਡ ਦੀ ਫਿਰਨੀ 'ਤੇ ਚਾਰੇ ਪਾਸੇ ਲੱਗੀਆਂ ਸੋਲਰ ਲਾਈਟਾਂ ਦੇ ਨਾਲ ਵੱਡੇ ਸਪੀਕਰ ਲਗਾਏ ਗਏ ਹਨ। ਇਨ੍ਹਾਂ ਸਪੀਕਰਾਂ ਦਾ ਕੰਟਰੋਲ ਇਕ ਜਗ੍ਹਾ 'ਤੇ ਰੱਖਿਆ ਹੈ, ਜਿਥੋਂ ਇੰਟਰਨੈੱਟ ਦੇ ਜਰੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ 'ਚ ਸਪੀਕਰ ਲਗਾਉਣ ਦੇ ਪ੍ਰਾਜੈਕਟ 'ਤੇ ਪੰਚਾਇਤ ਵਲੋਂ 45 ਹਜ਼ਾਰ ਰੁਪਏ ਖਰਚ ਕੀ ਗਏ ਹਨ।