ਸਰਕਾਰ, ਵਿਧਾਇਕ, ਚੇਅਰਮੈਨ, ਸੈਕਟਰੀ ਬਦਲੇ ਪਰ ਸਬਜ਼ੀ ਮੰਡੀ ਗੁਰਦਾਸਪੁਰ ਦੀ ਕਿਸਮਤ ਨਹੀਂ ਬਦਲੀ
Wednesday, Jul 19, 2017 - 02:09 AM (IST)
ਗੁਰਦਾਸਪੁਰ, (ਵਿਨੋਦ)- ਸਰਕਾਰ, ਵਿਧਾਇਕ, ਚੇਅਰਮੈਨ, ਮਾਰਕੀਟ ਕਮੇਟੀ ਸੈਕਟਰੀ ਬਦਲਿਆ ਪਰ ਸਬਜ਼ੀ ਮੰਡੀ ਗੁਰਦਾਸਪੁਰ ਦੀ ਕਿਸਮਤ ਨਹੀਂ ਬਦਲੀ। ਸਥਾਨਕ ਸਬਜ਼ੀ ਮੰਡੀ ਵਿਚ ਸਬਜ਼ੀ ਤੇ ਫਰੂਟ ਆੜ੍ਹਤੀਆਂ ਦੇ ਨਾਲ-ਨਾਲ ਮੰਡੀ ਵਿਚ ਆਉਣ ਵਾਲੇ ਦੁਕਾਨਦਾਰ ਅਤੇ ਲੋਕ ਸਬਜ਼ੀ ਮੰਡੀ ਕੰਪਲੈਕਸ ਵਿਚ ਨਰਕ ਦਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ ਕਿਉਂਕਿ ਜੋ ਹਾਲਤ ਇਸ ਸਮੇਂ ਸਬਜ਼ੀ ਮੰਡੀ ਦੀ ਹੈ। ਉਸ ਤੋਂ ਸਪਸ਼ੱਟ ਹੁੰਦਾ ਹੈ ਕਿ ਇਸ ਸਬਜ਼ੀ ਮੰਡੀ ਦਾ ਕੋਈ ਵਾਰਿਸ ਨਹੀਂ ਹੈ
