ਪਾਕਿ ''ਚ ਹਿੰਦੂ ਪ੍ਰਿੰਸੀਪਲ ਵਿਰੁੱਧ ਬਲੈਸਮੀ ਕਾਨੂੰਨ ਅਧੀਨ ਕੇਸ ਦਰਜ

09/16/2019 10:59:06 AM

ਪਾਕਿਸਤਾਨ/ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਗੋਤਕੀ ਸ਼ਹਿਰ 'ਚ ਇਕ ਹਿੰਦੂ ਸਕੂਲ ਦੇ ਪ੍ਰਿੰਸੀਪਲ 'ਤੇ ਈਸਨਿੰਦਾ (ਬਲੈਸਮੀ ਕਾਨੂੰਨ) ਦਾ ਕੇਸ ਦਰਜ ਹੋਣ ਤੋਂ ਬਾਅਦ ਇਲਾਕੇ 'ਚ ਉਸਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਹੋਣ ਨਾਲ ਹਿੰਦੂ ਫਿਰਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਦਿਨ ਸਿੰਧ ਪਬਲਿਕ ਸਕੂਲ ਗੋਤਕੀ ਵਾਸੀ ਅਬਦੁਲ ਅਜੀਜ ਜੋ ਇਕ ਸਕੂਲ ਵਿਦਿਆਰਥੀ ਦਾ ਪਿਤਾ ਹੈ, ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਕੂਲ ਪ੍ਰਿੰਸੀਪਲ ਜੋ ਹਿੰਦੂ ਹੈ, ਵੱਲੋਂ ਸਕੂਲ 'ਚ ਮੁਸਲਿਮ ਧਰਮ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਮੁਸਲਿਮ ਗੁਰੂਆਂ ਵਿਰੁੱਧ ਅਪਸ਼ਬਦ ਬੋਲੇ ਜਾ ਰਹੇ ਹਨ। ਉਨ੍ਹਾਂ ਇਹ ਸ਼ਿਕਾਇਤ ਇਹ ਕਹਿ ਕੇ ਦਰਜ ਕਰਵਾਈ ਕਿ ਇਹ ਗੱਲਾਂ ਉਸ ਦੇ ਲੜਕੇ ਨੇ ਉਸ ਨੂੰ ਦੱਸੀਆਂ ਹਨ। ਇਸ ਸਬੰਧੀ ਹਿੰਦੂ ਪ੍ਰਿੰਸੀਪਲ ਵਿਰੁੱਧ ਧਾਰਾ 295 ਸੀ ਅਧੀਨ ਕੇਸ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਪਰ ਅੱਜ ਮੁਸਲਿਮ ਫਿਰਕੇ ਦੇ ਲੋਕਾਂ ਨੇ ਪ੍ਰਿੰਸੀਪਲ ਦੀ ਤੁਰੰਤ ਗ੍ਰਿਫ਼ਤਾਰੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਇਕ ਮੰਦਰ ਅਤੇ ਸਿੰਧ ਪਬਲਿਕ ਸਕੂਲ ਨੂੰ ਨੁਕਸਾਨ ਪਹੁੰਚਾਇਆ।

ਇਸ ਦੌਰਾਨ ਹਾਲਾਤ ਵਿਗੜਦੇ ਵੇਖ ਕੇ ਵਧੀਕ ਇੰਪੈਕਟਰ ਜਨਰਲ ਪੁਲਸ ਗੋਤਕੀ ਜਾਮੀਲ ਅਹਿਮਦ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਪਰ ਲੋਕਾਂ 'ਤੇ ਅਸਰ ਦਿਖਾਈ ਨਹੀਂ ਦਿੱਤਾ।


Baljeet Kaur

Content Editor

Related News