ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ
Friday, Sep 24, 2021 - 11:46 AM (IST)
ਗੁਰਦਾਸਪੁਰ (ਗੁਰਪ੍ਰੀਤ) - ਗੁਰਦਾਸਪੁਰ ਦੇ ਪਿੰਡ ਧਾਰੀਵਾਲ ਖਿਚੀਆ ਦੀ ਰਹਿਣ ਵਾਲੀ ਮਿਨੀ ਨਾਮਕ ਇਕ ਜਨਾਨੀ ਦੀ ਸਹੁਰਾ ਘਰ ਵਿਖੇ 8 ਅਗਸਤ ਨੂੰ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਨੂੰ ਕਬਰ ’ਚ ਦਬਾ ਦਿੱਤਾ ਗਿਆ ਸੀ। ਮਿਨੀ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਮਿਨੀ ਨੂੰ ਉਸਦੇ ਸਹੁਰਾ ਪਰਿਵਾਰ ਨੇ ਮਾਰ ਦਿੱਤਾ ਹੈ, ਜਿਸਦੇ ਚਲਦੇ ਉਸ ਦੇ ਪਤੀ ਸਮੇਤ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ। ਇਸ ਕੇਸ ਵਿੱਚ ਉਦੋਂ ਨਵਾਂ ਮੋੜ ਆਇਆ, ਜਦੋਂ ਮਿਨੀ ਦੇ ਸਹੁਰਾ ਪਰਿਵਾਰ ਨੇ ਕੋਰਟ ਵਿੱਚ ਕੇਸ ਦਰਜ ਕਰਕੇ ਮਿਨੀ ਦੀ ਲਾਸ਼ ਦਾ DNA ਕਰਵਾਉਣ ਲਈ ਕਬਰ ’ਚੋਂ ਮੁੜ ਕੱਢਵਾ ਲਿਆ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਿਨੀ ਦਾ 26 ਫਰਵਰੀ 21 ਨੂੰ ਮੁਕੇਰੀਆਂ ਦੇ ਕੋਲ ਪੈਂਦੇ ਪਿੰਡ ਕੋਹਲਿਆ ਦੇ ਰਹਿਣ ਵਾਲੇ ਜੌਹਨ ਮਸੀਹ ਨਾਲ ਵਿਆਹ ਹੋਇਆ ਸੀ। ਸਹੁਰਾ ਘਰ ’ਚ ਉਸ ਦੀ 8 ਅਗਸਤ ਨੂੰ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ, ਜਿਸ ਦੌਰਾਨ ਉਹ 6 ਮਹੀਨੇ ਤੋਂ ਵੱਧ ਸਮੇਂ ਦੀ ਗਰਭਵਤੀ ਸੀ। ਸਹੁਰਾ ਪਰਿਵਾਰ ਅਨੁਸਾਰ ਮਰਨ ਸਮੇਂ ਮਿਨੀ 6 ਮਹੀਨੇ ਤੋਂ ਜ਼ਿਆਦਾ ਸਮਾਂ ਦੀ ਗਰਭਵਤੀ ਸੀ, ਜਦੋਂਕਿ ਉਸਦੇ ਵਿਆਹ ਹੋਏ ਨੂੰ 6 ਮਹੀਨੇ ਪੂਰੇ ਵੀ ਨਹੀ ਹੋਏ ਸਨ ਤਾਂ ਉਹ 6 ਮਹੀਨੇ ਦੀ ਗਰਭਵਤੀ ਕਿਵੇਂ ਹੋ ਗਈ?
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ
ਇਸ ਮੌਕੇ ਕਬਰ ਪੁੱਟਣ ਲਈ ਪਹੁੰਚੇ ਤਹੀਸੀਲਦਾਰ ਮੁਕੇਰੀਆਂ ਵਿਕਾਸ ਅਤੇ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਸਹੁਰਾ ਪਰਿਵਾਰ ਨੇ ਕੋਰਟ ਵਿੱਚ ਡੀ.ਐੱਨ.ਏ. ਕਰਨ ਲਈ ਕੇਸ ਕੀਤਾ ਸੀ। ਕੋਰਟ ਦੇ ਆਦੇਸ਼ਾਂ ’ਤੇ ਅਸੀਂ ਮ੍ਰਿਤਕ ਦੀ ਲਾਸ਼ ਨੂੰ ਕਬਰ ’ਚੋਂ ਬਾਹਰ ਕੱਢ ਕੇ ਮੁਕੇਰੀਆਂ ਹੱਸਪਤਾਲ ਵਿੱਚ ਲਿਜਾ ਰਹੇ ਹਨ, ਜਿਸ ਤੋਂ ਬਾਅਦ ਫਿਰ ਇਸ ਜਗ੍ਹਾ ’ਤੇ ਉਸ ਨੂੰ ਦਫਨਾ ਦੇਵਾਂਗੇ। ਦੱਸ ਦੇਈਏ ਕਿ ਮ੍ਰਿਤਕ ਦੀ ਸਹੁਰੇ ਘਰ ਮੌਤ ਹੋਈ ਸੀ ਅਤੇ ਉਸਦੀ ਲਾਸ਼ ਨੂੰ ਪੇਕੇ ਧਾਰੀਵਾਲ ਖਿਚੀਆ ਵਿੱਚ ਦਫਨਾਇਆ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ