ਪੌਂਗ ਡੈਮ ਤੋਂ ਛੱਡਿਆ ਜਾ ਸਕਦੈ ਪਾਣੀ, ਅਲਰਟ ਜਾਰੀ

Thursday, May 02, 2019 - 09:15 AM (IST)

ਪੌਂਗ ਡੈਮ ਤੋਂ ਛੱਡਿਆ ਜਾ ਸਕਦੈ ਪਾਣੀ, ਅਲਰਟ ਜਾਰੀ

ਗੁਰਦਾਸਪੁਰ (ਵਿਨੋਦ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉੱਜਵਲ ਨੇ ਇਕ ਪੱਤਰ ਜਾਰੀ ਕਰ ਕੇ ਜ਼ਿਲਾ ਗੁਰਦਾਸਪੁਰ ਦੇ 26 ਵਿਭਾਗਾਂ ਨੂੰ ਅਲਰਟ ਜਾਰੀ ਕੀਤਾ ਹੈ ਕਿ ਪੌਂਗ ਡੈਮ ਪ੍ਰਬੰਧਕਾਂ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੌਂਗ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਰਿਹਾ ਹੈ। ਜਿਸ ਕਾਰਨ ਡੈਮ ਤੋਂ ਕਿਸੇ ਵੀ ਸਮੇਂ ਪਾਣੀ ਛੱਡਿਆ ਜਾ ਸਕਦਾ ਹੈ। ਇਸ ਕਾਰਨ ਗੁਰਦਾਸਪੁਰ 'ਚ ਪੈਂਦੇ ਬਿਆਸ ਦਰਿਆ 'ਚ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧੀ ਜ਼ਿਲਾ ਅਧਿਕਾਰੀ ਅਲਰਟ ਰਹਿਣ ਤੇ ਕਿਸੇ ਵੀ ਕਰਮਚਾਰੀ ਨੂੰ ਛੁੱਟੀ ਨਾ ਦਿੱਤੀ ਜਾਵੇ। ਜੇਕਰ ਕਿਤੇ ਕੋਈ ਅਣਹੋਣੀ ਜਾਂ ਲਾਪਰਵਾਹੀ ਹੁੰਦੀ ਹੈ ਤਾਂ ਉਸ ਦੇ ਲਈ ਸਬੰਧਤ ਵਿਭਾਗ ਦਾ ਉੱਚ ਅਧਿਕਾਰੀ ਜ਼ਿੰਮੇਵਾਰ ਹੋਵੇਗਾ।


author

Baljeet Kaur

Content Editor

Related News