ਪਟਾਕਾ ਗੋਦਾਮ ''ਚ ਰੇਡ ਕਰ ਖੁਦ ਵਿਵਾਦ ''ਚ ਫਸੀ ਪੁਲਸ

10/03/2019 9:15:11 AM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਦੇ ਹਨੀ ਟਰੇਡਿੰਗ ਕੰਪਨੀ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਵਲੋਂ ਰੇਡ ਕੀਤੀ ਗਈ। ਕੰਪਨੀ ਦੇ ਗੋਦਾਮ 'ਚ ਛਾਪੇਮਾਰੀ ਦੌਰਾਨ ਪੁਲਸ ਨੂੰ ਵੱਡੀ ਮਾਤਰਾ 'ਚ ਪਟਾਕਾ ਬਰਾਮਦ ਹੋਇਆ ਹੈ ਪਰ ਪੁਲਸ ਅਧਿਕਾਰੀਆਂ ਵਲੋਂ ਇਸ ਬਰਾਮਦੀ 'ਤੇ ਦਿੱਤਾ ਬਿਆਨ ਤੁਹਾਨੂੰ ਹੈਰਾਨ ਕਰ ਦੇਵੇਗਾ। ਦਰਅਸਲ ਜਦੋਂ ਪੱਤਰਕਾਰਾਂ ਵਲੋਂ ਐੱਸ.ਐੱਚ.ਓ. ਕੁਲਵੰਤ ਸਿੰਘ ਕੋਲੋਂ ਇਸ ਰੇਡ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਨੀ ਟਰੇਡਿੰਗ ਕੰਪਨੀ ਸਮੇਤ 2 ਥਾਵਾਂ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਸੀ। ਗੋਦਾਮ 'ਚੋ ਪਟਾਕਿਆਂ ਦੇ 2, 4 ਡੱਬੇ ਹੀ ਬਰਾਮਦ ਕੀਤੇ ਗਏ ਹਨ, ਜੋ ਕਿ ਕਾਫੀ ਪੁਰਾਣੇ ਨੇ ਪਰ ਫਿਰ ਵੀ ਪੁਲਸ ਵਲੋਂ ਪਟਾਕੇ ਜ਼ਬਤ ਕਰਕੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਨੀ ਟਰੇਡਿੰਗ ਕੰਪਨੀ ਦੇ ਕਰਮਚਾਰੀ ਨੇ ਦੱਸਿਆ ਕਿ ਬਟਾਲਾ ਧਮਾਕੇ ਤੋਂ ਸਬਕ ਲੈਂਦਿਆਂ ਉਨ੍ਹਾਂ ਨੇ ਪਟਾਕਿਆਂ ਦਾ ਨਵਾਂ ਸਟਾਕ ਨਹੀਂ ਖਰੀਦਿਆਂ, ਗੋਦਾਮ 'ਚ ਸਿਰਫ ਪੁਰਾਣਾ ਸਟਾਕ ਹੀ ਪਿਆ ਸੀ, ਜੋ ਗਿਲਾ ਹੋਣ ਕਾਰਨ ਖਰਾਬ ਹੋ ਚੁੱਕਾ ਸੀ।

ਬੇਸ਼ੱਕ ਪੁਲਸ ਵਲੋਂ ਬਟਾਲਾ ਧਮਾਕੇ ਤੋਂ ਸਬਕ ਲੈਂਦਿਆਂ ਸੁਰੱਖਿਆ ਦੇ ਮੱਦੇਨਜ਼ਰ ਸ਼ੱਕੀ ਥਾਂਵਾ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਗੱਡੀ ਭਰ ਕੇ ਬਰਾਮਦ ਕੀਤੇ ਪਟਾਕਿਆਂ ਨੂੰ ਦੋ ਤਿੰਨ ਡੱਬੇ ਦੱਸ ਕੇ ਕੀਤੇ ਨਾ ਕੀਤੇ ਪੁਲਸ ਨੇ ਆਪਣੀ ਕਾਰਗੁਜ਼ਾਰੀ ਨੂੰ ਖੁਦ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ।


Baljeet Kaur

Content Editor

Related News