ਜਿਸ ਨੂੰ ਮਰ ਚੁੱਕਾ ਸਮਝ ਰਿਹਾ ਸੀ ਪਰਿਵਾਰ ਉਹ ਅਚਾਨਕ 15 ਸਾਲ ਬਾਅਦ ਆਇਆ ਸਾਹਮਣੇ

08/26/2020 3:04:49 PM

ਗੁਰਦਾਸਪੁਰ (ਜ. ਬ.) : ਬੀਤੇ ਦਿਨੀਂ ਜਿਹੜੇ ਭਾਰਤੀ ਨੂੰ ਪਾਕਿਸਤਾਨ ਰੇਂਜਰਾਂ ਨੇ ਫਲੈਗ ਮੀਟਿੰਗ 'ਚ ਸੀਮਾ ਸੁਰੱਖਿਆ ਬਲ ਨੂੰ ਸੌਂਪਿਆ ਸੀ, ਉਸ ਨੂੰ ਅੱਜ ਪੁਲਸ ਦੀ ਹਾਜ਼ਰੀ 'ਚ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। ਭਾਰਤ-ਪਾਕਿ ਦੀ ਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 89 ਬਟਾਲੀਅਨ ਦੀ ਕੋਸ਼ਿਸ਼ ਨਾਲ ਪਾਕਿਸਤਾਨ ਤੋਂ 15 ਸਾਲ ਬਾਅਦ ਪਾਕਿਸਤਾਨ ਤੋਂ ਵਾਪਸ ਆਇਆ ਰਾਮ ਚੰਦਰ ਯਾਦਵ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ।

ਇਹ ਵੀ ਪੜ੍ਹੋ : ਚੋਰਾਂ ਨੂੰ ਪੈ ਗਏ ਮੋਰ, ਕਰਫ਼ਿਊ 'ਚ ਰਾਤ ਸਮੇਂ ਸ਼ਰਾਬ ਦਾ ਠੇਕਾ ਖੋਲ੍ਹਣਾ ਪਿਆ ਭਾਰੀ

ਅੱਜ ਰਾਮ ਚੰਦਰ ਯਾਦਵ ਨੂੰ ਉਸ ਦਾ ਭਰਾ, ਬੇਟਾ ਅਤੇ ਹੋਰ ਰਿਸ਼ਤੇਦਾਰ ਬਿਹਾਰ ਤੋਂ ਲੈਣ ਲਈ ਪੁਲਸ ਚੌਕੀ ਪਹੁੰਚੇ, ਜਿੱਥੇ ਬੀ. ਐੱਸ. ਐੱਫ. ਦੀ 89 ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਅਤੇ ਪੁਲਸ ਨੇ ਰਾਮ ਚੰਦਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ। ਰਾਮ ਚੰਦਰ ਨੂੰ ਮਿਲ ਕੇ ਭਰਾ ਇੰਦਰ ਦੇਵ, ਬੇਟਾ ਮਿਥਿਆਸ ਯਾਦਵ ਅਤੇ ਰਿਸ਼ਤੇਦਾਰ ਕੌਸ਼ਲ ਕੁਮਾਰ ਦੀ ਅੱਖਾਂ 'ਚ ਅੱਥਰੂ ਆ ਗਏ ਕਿਉਂਕਿ ਰਾਮ ਚੰਦਰ 15 ਸਾਲ ਤੋਂ ਲਾਪਤਾ ਸੀ ਪਰ ਪਾਕਿਸਤਾਨੀ ਰੇਂਜਰ ਦਾ ਕਹਿਣਾ ਸੀ ਕਿ ਰਾਮ ਚੰਦਰ ਨੂੰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : 27 ਸਾਲਾ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਦੱਸੀ ਦਰਦ ਭਰੀ ਦਾਸਤਾਨ

ਰਾਮ ਚੰਦਰ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ, ਜਿਸ ਦਾ ਇਲਾਜ ਰਾਂਚੀ ਮੈਂਟਲ ਹਸਪਤਾਲ 'ਚ ਚੱਲਦਾ ਸੀ। ਜ਼ਮੀਨ ਵੇਚ ਕੇ ਉਸ ਦੇ ਇਲਾਜ 'ਤੇ 2 ਲੱਖ ਰੁਪਏ ਖਰਚ ਕੀਤੇ ਸਨ। ਉਨ੍ਹਾਂ ਨੇ ਮੰਨਿਆ ਕੀਤਾ ਕਿ ਅਸੀਂ ਤਾਂ ਰਾਮ ਚੰਦਰ ਨੂੰ ਮਰ ਚੁੱਕਿਆ ਸਮਝ ਚੁੱਕੇ ਸੀ। ਪਿਛਲੇ ਦਿਨੀਂ ਬੀ. ਐੱਸ. ਐੱਫ. ਨੇ ਦੱਸਿਆ ਕਿ ਰਾਮ ਚੰਦਰ ਪਾਕਿਸਤਾਨ 'ਚ ਹੈ।

 


Baljeet Kaur

Content Editor

Related News