ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਕਾਰਜ ''ਤੇ ਦਿੱਖਣ ਲੱਗਾ ''ਗੁੰਡਾ ਟੈਕਸ'' ਦਾ ਅਸਰ

08/09/2019 5:15:00 PM

ਗੁਰਦਾਸਪੁਰ (ਵਿਨੋਦ) : ਬੇਸ਼ੱਕ ਭਾਰਤ-ਪਾਕਿ ਸਰਕਾਰਾਂ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਸਮੇਂ 'ਤੇ ਪੂਰਾ ਕਰਨ ਅਤੇ ਸਮੇਂ ਤੇ ਹੀ ਚਾਲੂ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਇਸ ਕਾਰੀਡੋਰ ਦੇ ਨਿਰਮਾਣ 'ਚ ਵਰਤੋਂ ਹੋਣ ਵਾਲੀ ਰੇਤ ਬਜਰੀ ਆਦਿ 'ਤੇ ਗੁੰਡਾ ਟੈਕਸ ਵਸੂਲ ਕਰਨ ਵਾਲਿਆ ਦੀ ਕਾਲੀ ਪਰਛਾਵਾਂ ਪੈ ਰਿਹਾ ਹੈ। ਉਸ ਨਾਲ ਇਸ ਮਹੱਤਵਪੂਰਨ ਕਾਰੀਡੋਰ ਦਾ ਨਿਰਮਾਣ ਕੰਮ ਪ੍ਰਭਾਵਿਤ ਹੋ ਸਕਦਾ ਹੈ।

ਜਾਣਕਾਰੀ ਮੁਤਾਬਕ ਕਾਰੀਡੋਰ ਦੇ ਨਿਰਮਾਣ ਦਾ ਕੰਮ ਲੁਧਿਆਣਾ ਦੀ ਇਕ ਫਰਮ ਨੇ ਲੈ ਰੱਖਿਆ ਹੈ ਅਤੇ ਉਹ ਦਿਨ- ਰਾਤ 'ਤੇ ਕੰਮ ਕਰ ਰਹੀ ਹੈ। ਉੁਂਝ ਤਾਂ ਸਮੇਂ-ਸਮੇਂ 'ਤੇ ਕੋਈ ਨਾ ਕੋਈ ਰੁਕਾਵਟ ਆਉਂਦੀ ਰਹਿੰਦੀ ਹੈ ਪਰ ਜਿਸ ਤਰ੍ਹਾਂ ਬੀਤੇ ਕੁਝ ਦਿਨਾਂ ਤੋਂ ਨਿਰਮਾਣ ਕੰਮ 'ਤੇ ਜਰੂਰਤ ਅਨੁਸਾਰ ਰੇਤ ਬੱਜਰੀ ਨਹੀਂ ਮਿਲ ਰਹੀ ਹੈ। ਉਸ ਨਾਲ ਕਾਰੀਡੋਰ ਦੇ ਨਿਰਮਾਣ 'ਤੇ ਅਸਰ ਪੈ ਸਕਦਾ ਹੈ। ਇਸ ਸਮੇਂ ਰੇਤ ਬੱਜਰੀ 'ਤੇ ਇਕ ਵਿਸ਼ੇਸ਼ ਗਰੁੱਪ ਦਾ ਕਬਜ਼ਾ ਹੈ ਅਤੇ ਉਹ ਮਨਮਰਜ਼ੀ ਨਾਲ ਰੇਤ ਬੱਜਰੀ ਦਾ ਰੇਟ ਲੱਗਾ ਰਿਹਾ ਹੈ। ਉਥੇ ਹੀ ਮਾਈਨਿੰਗ 'ਤੇ ਕੁਝ ਲੋਕਾਂ ਨੇ ਜ਼ਬਰੀ ਪਰਚੀ ਕੱਟਣ ਦਾ ਕੰਮ ਸ਼ੁਰੂ ਕਰ ਰੱਖੀਆ ਹੈ। ਜਿਸ ਨੂੰ 'ਗੁੰਡਾ ਟੈਕਸ' ਵੀ ਕਿਹਾ ਜਾ ਸਕਦਾ ਹੈ। ਉਹ ਵੀ ਇਸ ਸਪਲਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਿਨ੍ਹਾਂ ਖੇਤਾਂ ਤੋਂ ਕ੍ਰੈਸ਼ਰ ਤੇ ਬੱਜਰੀ ਦੇ ਟਰੱਕ ਨਿਕਲਦੇ ਹਨ ਉਹ ਖੇਤ ਮਾਲਕਾਂ ਨੇ ਪ੍ਰਤੀ ਟਰੱਕ ਟੈਕਸ ਵਸੂਲਣ ਦਾ ਕੰਮ ਸ਼ੁਰੂ ਕਰ ਰੱਖਿਆ ਹੈ। ਜਿਸ ਕਾਰਨ ਟਰੱਕ ਮਾਲਕ ਜਾਂ ਕ੍ਰੈਸ਼ਰ ਮਾਲਕ ਨਿਰਧਾਰਿਤ ਰੇਟ 'ਤੇ ਰੇਤ ਬੱਜਰੀ ਸਪਲਾਈ ਕਰਨ 'ਚ ਅਸਮਰਥ ਦਿਖਾਈ ਦੇ ਰਹੇ ਹਨ। ਇਸ ਦਾ ਸਿੱਧਾ ਪ੍ਰਭਾਵ ਕਾਰੀਡੋਰ ਦੇ ਨਿਰਮਾਣ ਕੰਮ ਤੇ ਪੈ ਸਕਦਾ ਹੈ।

ਦੂਜਾ ਬਰਸਾਤ ਦੇ ਕਾਰਨ ਵੀ ਕਾਰੀਡੋਰ ਦਾ ਕੰਮ ਪ੍ਰਭਾਵਿਤ ਹੁੰਦਾ ਰਹਿੰਦਾ ਹੈ। ਇਲਾਕੇ ਦੇ ਲੋਕਾਂ ਨੇ ਦੋਸ਼ ਵੀ ਲਗਾਇਆ ਹੈ ਕਿ ਠੇਕੇਦਾਰ ਸਥਾਨਕ ਲੋਕਾਂ ਨੂੰ ਕੰਮ ਦੇਣ ਦੀ ਬਜਾਏ ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲ ਦਿੰਦਾ ਹੈ, ਜਿਸ ਦਾ ਉਨ੍ਹਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।


Baljeet Kaur

Content Editor

Related News