ਦੇਨਦਾਰ ''ਤੇ ਗੋਲੀ ਚਲਾਉਣ ਵਾਲਾ ਫਾਇਨੈਂਸਰ ਗ੍ਰਿਫਤਾਰ
Sunday, Jun 30, 2019 - 10:08 AM (IST)

ਗੁਰਦਾਸਪੁਰ (ਵਿਨੋਦ) : ਬੀਤੇ ਦਿਨ ਜਿਸ ਫਾਇਨੈਂਸਰ ਨੇ ਆਪਣੇ ਦੇਨਦਾਰ 'ਤੇ ਗੋਲੀ ਚਲਾਈ ਸੀ, ਉਸਨੂੰ ਸਿਟੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸ ਦਾ ਸਾਥੀ ਅਤੇ ਦੋ ਅਣਪਛਾਤੇ ਫਰਾਰ ਦੱਸੇ ਜਾ ਰਹੇ ਹਨ। ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਇਕ ਫਾਇਨੈਂਸਰ ਜਗਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਤੁਗਲਵਾਨ ਨੇ ਇਕ ਸਾਥੀ ਰੋਹਿਤ ਵਾਸੀ ਗੁਰਦਾਸਪੁਰ ਅਤੇ ਦੋ ਅਣਪਛਾਤੇ ਮੁਲਜ਼ਮਾਂ ਨਾਲ ਇਕ ਦੇਨਦਾਰ ਅਹਿਤ ਕੁਮਾਰ ਪੁੱਤਰ ਸੁਭਾਸ਼ ਕੁਮਾਰ ਵਾਸੀ ਪੁਰਾਣਾ ਬਾਜ਼ਾਰ 'ਤੇ ਗੋਲੀ ਚਲਾਈ ਸੀ ਪਰ ਚੰਗੀ ਕਿਸਮਤ ਨਾਲ ਅਹਿਤ ਬਚ ਗਿਆ ਸੀ ਅਤੇ ਗੋਲੀ ਕਿਸੇ ਦੇ ਮਕਾਨ ਦੇ ਇਕ ਪਿੱਲਰ 'ਚ ਲੱਗੀ ਸੀ। ਇਸ ਸਬੰਧੀ ਜਾਂਚ-ਪੜਤਾਲ ਤੋਂ ਬਾਅਦ ਜਗਜੀਤ ਸਿੰਘ, ਰੋਹਿਤ ਕੁਮਾਰ ਅਤੇ ਦੋ ਅਣਪਛਾਤਿਆਂ ਵਿਰੁੱਧ ਸਿਟੀ ਪੁਲਸ ਸਟੇਸ਼ਨ 'ਚ ਧਾਰਾ 307, 506 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਪੋਸਟ ਆਫਿਸ ਚੌਕ 'ਚ ਨਾਕਾ ਲਾਇਆ ਸੀ ਕਿ ਜਗਜੀਤ ਸਿੰਘ ਪੈਦਲ ਆ ਰਿਹਾ ਸੀ ਤਾਂ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਬੀਤੇ ਦਿਨ ਗੋਲੀ ਚਲਾਉਣ ਵਾਲਾ ਜਗਜੀਤ ਸਿੰਘ ਉਰਫ਼ ਪਹਿਲਵਾਨ ਆ ਰਿਹਾ ਹੈ, ਜਿਸ 'ਤੇ ਪੁਲਸ ਪਾਰਟੀ ਨੇ ਉਸ 'ਤੇ ਕਾਬੂ ਪਾਇਆ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਬੀਤੇ ਦਿਨ ਇਸਤੇਮਾਲ ਕੀਤਾ ਰਿਵਾਲਵਰ ਅਤੇ ਚਾਰ ਜ਼ਿੰਦਾ ਰੌਂਦ ਬਰਾਮਦ ਹੋਏ ਹਨ। ਇਸ ਦਾ ਸਾਥੀ ਰੋਹਿਤ ਵੀ ਅਜੇ ਫਰਾਰ ਹੈ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।