ਚੋਣ ਡਿਊਟੀ ''ਤੇ ਮੁਲਾਜ਼ਮ ਖਾਣਾ ਨਾ ਮਿਲਣ ਕਰ ਕੇ ਭੜਕੇ

05/20/2019 10:05:25 AM

ਗੁਰਦਾਸਪੁਰ, ਸ੍ਰੀ ਹਰਗੋਬਿੰਦਪੁਰ (ਵਿਨੋਦ, ਰਮੇਸ਼) : ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਬਾਬਾ ਨਾਮਦੇਵ ਯੂਨੀਵਰਸਿਟੀ ਕਿਸ਼ਨਕੋਟ ਵਿਚ ਚੱਲ ਰਹੀ ਚੋਣ ਪ੍ਰਕਿਰਿਆ ਦੇ ਆਖਰੀ ਦੌਰ ਦੌਰਾਨ ਰਿਜ਼ਰਵ ਡਿਊਟੀ ਕਰ ਰਹੇ ਮੁਲਾਜ਼ਮ ਸਹੂਲਤਾਂ ਨਾ ਮਿਲਣ ਕਰ ਕੇ ਭੜਕ ਗਏ, ਜਿਨ੍ਹਾਂ ਵੱਲੋਂ ਰੋਸ ਪ੍ਰਗਟਾਵਾ ਕੀਤਾ ਗਿਆ।ਵੱਖ-ਵੱਖ ਸਟੇਸ਼ਨਾਂ ਤੋਂ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਾਬਾ ਨਾਮਦੇਵ ਯੂਨੀਵਰਸਿਟੀ ਕਿਸ਼ਨਕੋਟ ਵਿਚ ਚੱਲ ਰਹੀ ਚੋਣ ਪ੍ਰਕਿਰਿਆ 'ਚ 3 ਦਿਨ ਸ਼ਾਮਲ ਹੋਏ ਹਨ ਪਰ ਸਬੰਧਤ ਚੋਣ ਅਧਿਕਾਰੀਆਂ ਵੱਲੋਂ ਡਿਊਟੀ 'ਤੇ ਆਏ ਮੁਲਾਜ਼ਮਾਂ ਦੇ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ, ਜਿਸ ਕਰ ਕੇ ਉਹ ਬਿਨਾਂ ਖਾਣੇ ਦੇ ਡਿਊਟੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਨਾਮਦੇਵ ਯੂਨੀਵਰਸਿਟੀ ਕਿਸ਼ਨਕੋਟ ਰਿਹਾਇਸ਼ੀ ਖੇਤਰ ਤੋਂ ਕਾਫੀ ਦੂਰ ਹੈ, ਇਸ ਲਈ ਨੇੜੇ ਖਾਣ ਪੀਣ ਦੀ ਕੋਈ ਦੁਕਾਨ ਨਹੀਂ ਹੈ ਜਿਸ ਤੋਂ ਉਹ ਖਾਣਾ ਖਰੀਦ ਸਕਣ।

ਇਸ ਸਬੰਧੀ ਜਦ ਰਿਟਰਨਿੰਗ ਅਫਸਰ ਲਖਵਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਖਾਣੇ ਲਈ ਬਣਦਾ ਭੱਤਾ ਦਿੱਤਾ ਜਾ ਰਿਹਾ ਹੈ, ਜਿਸ ਲਈ ਮੁਲਾਜ਼ਮਾਂ ਦੇ ਖਾਣੇ ਦੀ ਜ਼ਿੰਮੇਵਾਰੀ ਵਿਭਾਗ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮੁਲਾਜ਼ਮ ਪੈਸੇ ਖਰਚ ਕੇ ਮਨਚਾਹਿਆ ਭੋਜਨ ਖਰੀਦ ਸਕਦਾ ਹੈ।


Baljeet Kaur

Content Editor

Related News