ਡਾਕਟਰ ਕਾਰ ''ਚ ਹੀ ਚਲਾਉਂਦਾ ਸੀ ਗੋਰਖ ਧੰਦਾ, ਸਿਹਤ ਵਿਭਾਗ ਨੇ ਰੰਗੇ ਹੱਥੀਂ ਕੀਤਾ ਕਾਬੂ

Friday, May 22, 2020 - 10:41 AM (IST)

ਗੁਰਦਾਸਪੁਰ (ਵਿਨੋਦ, ਹਰਮਨ) : ਸਿਹਤ ਵਿਭਾਗ ਗੁਰਦਾਸਪੁਰ ਨੇ ਸਿਟ੍ਰਿੰਗ ਆਪ੍ਰੇਸ਼ਨ ਚਲਾ ਕੇ ਕਾਰ ਵਿਚ ਹੀ ਪੇਟ 'ਚ ਪਲ ਰਹੇ ਬੱਚੇ ਦੇ ਲਿੰਗ ਦੀ ਜਾਂਚ ਕਰਨ ਵਾਲੇ ਇਕ ਬੀ. ਏ. ਐੱਮ. ਐੱਸ. ਡਾਕਟਰ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਮਸ਼ੀਨ ਨੂੰ ਵੀ ਕਬਜ਼ੇ ਵਿਚ ਲਿਆ। ਪੁਲਸ ਨੇ ਮੌਕੇ 'ਤੇ ਸਿਹਤ ਵਿਭਾਗ ਵਲੋਂ ਭੇਜੀ ਗ੍ਰਾਹਕ ਮਹਿਲਾ ਨੇ ਡਾਕਟਰ ਨੂੰ ਜੋ ਨਿਸ਼ਾਨ ਲੱਗੇ 15000 ਰੁਪਏ ਦਿੱਤੇ ਸੀ, ਉਹ ਵੀ ਬਰਾਮਦ ਕਰਵਾਏ। ਉਕਤ ਡਾਕਟਰ ਲੰਮੇ ਸਮੇਂ ਤੋਂ ਇਹ ਨਾਜਾਇਜ਼ ਧੰਦਾ ਕਰਦਾ ਆ ਰਿਹਾ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲਿੰਗ ਨਿਧਾਰਣ ਸਕੈਨ ਸੈਂਟਰ ਦਾ ਪਰਦਾਫਾਸ਼

ਇਸ ਸਬੰਧੀ ਸਿਹਤ ਵਿਭਾਗ ਗੁਰਦਾਸਪੁਰ 'ਚ ਤਾਇਨਾਤ ਜ਼ਿਲਾ ਫੈਮਲੀ ਵੈੱਲਫੇਅਰ ਅਧਿਕਾਰੀ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਸਾਨੂੰ 15 ਮਈ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਇਕ ਡਾਕਟਰ ਕਿਸੇ ਦੂਜੇ ਸ਼ਹਿਰ ਤੋਂ ਆਪਣੀ ਕਾਰ ਨੰਬਰ ਸੀ.ਐੱਚ 01 ਬੀ.ਆਰ 3440 'ਤੇ ਸਕੈਨਿੰਗ ਮਸ਼ੀਨਾਂ ਲੈ ਕੇ ਆਉਂਦਾ ਹੈ ਅਤੇ ਆਪਣੇ ਏਜੰਟਾਂ ਰਾਹੀਂ ਪੇਟ 'ਚ ਪਲ ਰਹੇ ਬੱਚੇ ਦੇ ਲਿੰਗ ਦੇ ਬਾਰੇ ਵਿਚ ਟੈਸਟ ਕਰਦਾ ਹੈ। ਕਾਰ ਦੇ ਨੰਬਰ ਦੀ ਜਾਂਚ ਕਰਵਾਉਣ 'ਤੇ ਪਤਾ ਲੱਗਾ ਕਿ ਇਹ ਕਾਰ ਰੋਪੜ ਵਾਸੀ ਕਿਸੇ ਡਾ. ਰਾਕੇਸ਼ ਕੁਮਾਰ ਦੇ ਨਾਮ 'ਤੇ ਹੈ। ਜਿਸ 'ਤੇ ਅਸੀਂ ਸਿਹਤ ਵਿਭਾਗ ਦੀ ਇਕ ਮਹਿਲਾ  ਨੂੰ ਤਿਆਰ ਕਰ ਕੇ ਉਸ ਤੋਂ ਉਕਤ ਡਾਕਟਰ ਨੂੰ ਫੋਨ ਕਰਵਾ ਕੇ ਟੈਸਟ ਕਰਵਾਉਣ ਦੀ ਗੱਲ ਕਰਵਾਈ। ਡਾਕਟਰ ਨੇ ਲੜਕੀ ਤੋਂ 17 ਹਜ਼ਾਰ ਰੁਪਏ ਮੰਗੇ ਪਰ ਮਾਮਲਾ 15 ਹਜ਼ਾਰ 'ਚ ਤੈਅ ਹੋਇਆ, ਜਿਸ 'ਤੇ ਡਾਕਟਰ ਨੇ ਕਿਹਾ ਕਿ ਉਹ 20 ਮਈ ਨੂੰ ਗੁਰਦਾਸਪੁਰ ਆ ਰਹੇ ਹਨ ਅਤੇ ਉਥੇ ਇਹ ਟੈਸਟ ਕਰ ਦਿੱਤਾ ਜਾਵੇਗਾ। ਡਾਕਟਰ ਨੇ ਕਿਹਾ ਕਿ ਅਸੀਂ ਖੁਦ ਤੁਹਾਨੂੰ ਸੂਚਿਤ ਕਰਾਂਗੇ ਕਿ ਕਿੱਥੇ ਮਿਲਣਾ ਹੈ। ਡਾ. ਵਿਜੇ ਕੁਮਾਰ ਅਨੁਸਾਰ ਉਨ੍ਹਾਂ ਨੇ ਇਹ ਸਾਰਾ ਮਾਮਲਾ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਲਿਆਂਦਾ ਅਤੇ ਉਨ੍ਹਾਂ ਮੁਲਜ਼ਮ ਨੂੰ ਰੰਗੀ ਹੱਥੀ ਫੜਨ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੀ ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਕਰੋੜਾ ਰੁਪਏ ਦਾ ਨੁਕਸਾਨ

ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਡਾਕਟਰ ਨੇ ਸਾਡੇ ਵਲੋਂ ਤਿਆਰ ਕੀਤੀ ਮਹਿਲਾ ਨੂੰ 19 ਮਈ ਰਾਤ ਨੂੰ ਸੂਚਿਤ ਕੀਤਾ ਕਿ ਉਹ 20 ਮਈ ਨੂੰ ਸਵੇਰੇ 6.30 ਵਜੇ ਕਾਹਨੂੰਵਾਨ ਚੌਂਕ ਗੁਰਦਾਸਪੁਰ 'ਚ ਪਹੁੰਚ ਰਹੇ ਹਨ ਅਤੇ ਕਲਾਨੌਰ ਜਾ ਕੇ ਟੈਸਟ ਕੀਤਾ ਜਾਵੇਗਾ। ਜਿਵੇਂ ਹੀ ਕਾਰ ਸÎਥਾਨਕ ਕਾਹਨੂੰਵਾਨ ਚੌਕ 'ਚ ਪਹੁੰਚੀ ਤਾਂ ਉਨ੍ਹਾਂ ਮਹਿਲਾ ਨੂੰ ਕਾਰ ਵਿਚ ਬੈਠਾ ਲਿਆ ਅਤੇ ਉਸ ਤੋਂ 15000 ਰੁਪਏ ਲੈ ਲਏ। ਕਾਰ ਕਲਾਨੌਰ ਨੂੰ ਜਾਣ ਦੀ ਬੀਜਾਏ ਜਦ ਮੁਕੇਰੀਆ ਵੱਲ ਚਲ ਪਈ ਤਾਂ ਅਸੀਂ ਕਾਰ ਦਾ ਪਿੱਛਾ ਲਗਾਤਾਰ ਜਾਰੀ ਰੱਖਿਆ ਅਤੇ ਕਾਰ ਉਥੋਂ ਜਲੰਧਰ ਹੁੰਦੇ ਹੋਏ ਲੁਧਿਆਣਾ ਪਹੁੰਚ ਗਈ। ਕਾਰ ਜਦ ਲੁਧਿਆਣਾ 'ਚ ਦਾਖ਼ਲ ਹੋਈ ਤਾਂ ਅਸੀਂ ਲੁਧਿਆਣਾ ਦੇ ਸਿਹਤ ਵਿਭਾਗ ਤੋਂ ਮਦਦ ਮੰਗੀ। ਕਾਰ ਜਦ ਜਮਾਲਪੁਰ ਇਲਾਕੇ ਦੇ ਸਾਂਈ ਕਲੀਨਿਕ ਦੇ ਸਾਹਮਣੇ ਰੁਕੀ ਤਾਂ ਅਸੀਂ ਪਿਛੇ ਰਹਿ ਕੇ ਨਜ਼ਰ ਰੱਖੀ, ਜਿਵੇਂ ਹੀ ਸਾਡੇ ਵਲੋਂ ਤਿਆਰ ਮਹਿਲਾ ਦੇ ਪੇਟ 'ਚ ਪਲ ਰਹੇ ਬੱਚੇ ਦੀ ਜਾਂਚ ਮੁਲ਼ਜ਼ਮ ਡਾਕਟਰ ਨੇ ਸ਼ੁਰੂ ਕੀਤੀ ਤਾਂ ਅਸੀਂ ਤੁਰੰਤ ਕਾਰਵਾਈ ਕਰ ਕੇ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ : ਬਠਿੰਡਾ ਦੇ ਫੌਜੀ ਚੌਕ 'ਚ ਸਿੰਡੀਕੇਟ ਬੈਂਕ ਦੀ ਬ੍ਰਾਂਚ 'ਚ ਲੱਗੀ ਅੱਗ

ਮੌਕੇ 'ਤੇ ਪੁਲਸ ਨੂੰ ਬੁਲਾ ਕੇ ਕਾਰ, ਸਕੈਨਿੰਗ ਮਸ਼ੀਨ ਅਤੇ ਸਾਡੇ ਵਲੋਂ ਦਿੱਤੇ ਨਿਸ਼ਾਨ ਲੱਗੇ 15 ਹਜ਼ਾਰ ਰੁਪਏ ਵੀ ਬਰਾਮਦ ਕਰਵਾ ਦਿੱਤੇ ਅਤੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਦਾ ਨਾਮ ਡਾ. ਰਾਕੇਸ਼ ਕੁਮਾਰ ਬੀ. ਏ. ਐੱਮ. ਐੱਸ. ਸੀ, ਜੋ ਕਾਰ ਫੜੀ ਉਹ ਵੀ ਉਸ ਦੇ ਨਾਮ 'ਤੇ ਸੀ। ਮੁਲਜ਼ਮ ਬੀ. ਏ. ਐੱਮ. ਐੱਸ. ਡਾਕਟਰ ਹੋਣ ਦੇ ਬਾਵਜੂਦ ਇਹ ਨਾਜਾਇਜ਼ ਧੰਦਾ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਸੀ।

ਇਹ ਵੀ ਪੜ੍ਹੋ : ਪੰਚਾਇਤੀ ਵੋਟਾਂ ਦੀ ਰੰਜਿਸ਼ ਦੇ ਚੱਲਦਿਆਂ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ


Baljeet Kaur

Content Editor

Related News