ਡੇਰਾ ਬਾਬਾ ਨਾਨਕ ''ਚ ਟਰਮੀਨਲ ਦੀ ਸੁਰੱਖਿਆ ਕਰੇਗੀ ਬੀ. ਐੱਸ. ਐੱਫ.

10/19/2019 10:42:32 AM

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : ਸ੍ਰੀ ਕਰਤਾਰਪੁਰ ਕਾਰੀਡੋਰ ਦੇ ਰਸਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੇ ਲਈ ਬਣਾਏ ਟਰਮੀਨਲ ਦੀ ਸੁਰੱਖਿਆ ਕੇਂਦਰ ਇੰਡਸਟੀਰਅਲ ਫੋਰਸ ਦੀ ਬਜਾਏ ਸੀਮਾ ਸੁਰੱਖਿਆ ਬਲ ਦੇ ਹੱਥਾਂ 'ਚ ਰਹੇਗੀ। ਦੇਸ਼ ਦਾ ਇਹ ਪਹਿਲਾ ਟਰਮੀਨਲ ਹੋਵੇਗਾ। ਜਿਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬੀ. ਐੱਸ. ਐੱਫ. ਦੇ ਜਵਾਨਾਂ ਦੇ ਹੱਥਾਂ 'ਚ ਹੋਵੇਗੀ।

ਡੇਰਾ ਬਾਬਾ ਨਾਨਕ ਦੇ ਟਰਮੀਨਲ ਦੀ ਸੁਰੱਖਿਆ ਅਤੇ ਉਥੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਬੀ. ਐੱਸ. ਐੱਫ. ਦੇ ਹੱਥਾਂ 'ਚ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਟਰਮੀਨਲ ਅੰਤਰਰਾਸ਼ਟਰੀ ਬਾਰਡਰ 'ਤੇ ਸਥਾਪਤ ਹੋ ਰਿਹਾ ਹੈ ਅਤੇ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਐਕਟ 2010 ਅਨੁਸਾਰ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਬਾਰਡਰ ਦੀ ਸੁਰੱਖਿਆ ਬੀ. ਐੱਸ. ਐੱਫ. ਦੇ ਹੱਥਾਂ 'ਚ ਰਹੇਗੀ। ਜੋ ਵੀ ਸ਼ਰਧਾਲੂ ਇਸ ਕਾਰੀਡੋਰ ਦੇ ਰਸਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾਵੇਗਾ ਅਤੇ ਵਾਪਸ ਆਵੇਗਾ ਉਸ ਨੂੰ ਇਸ ਟਰਮੀਨਲ ਦੇ ਰਸਤੇ ਹੀ ਲੰਘਣਾ ਪਵੇਗਾ। ਸਿੱਖ ਸ਼ਰਧਾਂਲੂਆਂ ਹਰ ਸ਼ਰਤ ਪੂਰੀ ਕਰਨ 'ਤੇ ਜਦ ਇਸ ਟਰਮੀਨਲ ਤੋਂ ਜਾਣਗੇ ਤਾਂ ਉਨ੍ਹਾਂ ਨੂੰ ਆਪਣੇ ਧਾਰਮਕ ਚਿੰਨ੍ਹ ਕਿਰਪਾਨ ਆਪਣੇ ਨਾਲ ਲੈ ਜਾਣ ਦੀ ਇਜਾਜ਼ਤ ਹੋਵੇਗੀ । 

ਬੀ. ਐੱਸ. ਐੱਫ. ਦੇ ਨਾਲ ਦੇਸ਼ ਦੀ ਪੁਲਸ ਵੀ ਇਸ ਦੀ ਸੁਰੱਖਿਆ ਦੇ ਲਈ ਤਾਇਨਾਤ ਰਹੇਗੀ। ਪਹਿਲਾ ਜਥਾ 12 ਨਵੰਬਰ ਨੂੰ ਭਾਰਤ ਤੋਂ ਪਾਕਿਸਤਾਨ ਜਾਵੇਗਾ। ਜੋ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਵੇਗਾ।


Baljeet Kaur

Content Editor

Related News