ਕੋਰੋਨਾ ਵਾਇਰਸ ਦੇ ਚੱਲਦਿਆਂ ਸਕੂਲਾਂ ''ਚ ਸਵੇਰ ਦੀ ਸਭਾ ਮੁਲਤਵੀ

Friday, Mar 13, 2020 - 04:29 PM (IST)

ਕੋਰੋਨਾ ਵਾਇਰਸ ਦੇ ਚੱਲਦਿਆਂ ਸਕੂਲਾਂ ''ਚ ਸਵੇਰ ਦੀ ਸਭਾ ਮੁਲਤਵੀ

ਗੁਰਦਾਸਪੁਰ (ਵਿਨੋਦ) : ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਵਲੋਂ ਸਮੂਹ ਸਕੂਲ ਮੁਖੀਆ ਨੂੰ ਸਕੂਲਾਂ 'ਚ ਹੋਣ ਵਾਲੀ ਸਵੇਰ ਦੀ ਸਭਾ ਨੂੰ ਹਾਲ ਦੀ ਘੜੀ ਮੁਲਤਵੀ ਕਰਨ ਦੇ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇਹ ਵੀ ਹੁਕਮ ਜਾਰੀ ਹੋਏ ਹਨ ਕਿ ਜਿਨ੍ਹਾਂ ਬੱਚਿਆ ਨੂੰ ਖਾਂਸੀ,ਜ਼ੁਕਾਮ ਜਾਂ ਬੁਖਾਰ ਆਦਿ ਦੀ ਸ਼ਿਕਾਇਤ ਹੋਵੇ ਅਜਿਹੇ ਬੱਚਿਆ ਨੂੰ ਸਕੂਲ ਤੋਂ ਛੁੱਟੀ ਦਿੱਤੀ ਜਾਵੇ।


author

Baljeet Kaur

Content Editor

Related News