ਗੁਰਦਾਸਪੁਰ : ਜੇਲ ''ਚ ਬੰਦ 40 ਕੈਦੀਆਂ ਸਮੇਤ 97 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

08/24/2020 9:33:49 PM

ਗੁਰਦਾਸਪੁਰ/ਧਾਰੀਵਾਲ/ਡੇਰਾ ਬਾਬਾ ਨਾਨਕ/ਫਤਿਹਗੜ੍ਹ ਚੂੜੀਆਂ, (ਜਗ ਬਾਣੀ ਟੀਮ)- ਜ਼ਿਲ੍ਹਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਿਹਾ ਵਾਧਾ ਨਹੀਂ ਰੁਕ ਰਿਹਾ, ਜਿਸ ਤਹਿਤ ਅੱਜ 97 ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਕਾਰਣ ਮਰੀਜਾਂ ਦੀ ਕੁੱਲ ਗਿਣਤੀ 1744 ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਅੱਜ 2 ਹੋਰ ਮਰੀਜ਼ਾਂ ਦੀ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਹੈ। ਇਸ ਮੌਕੇ ਜ਼ਿਲੇ ’ਚ 58,097 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 54,970 ਦੀਆਂ ਰਿਪੋਰਟਾਂ ਪਾਜ਼ੇਟਿਵ ਪਾਈਆਂ ਗਈਆਂ ਹਨ ਜਦੋਂ ਕਿ 1986 ਦੀਆਂ ਰਿਪੋਰਟਾਂ ਆਉਣੀਆਂ ਬਾਕੀਆਂ ਹਨ। ਜ਼ਿਲੇ ’ਚ 1187 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ ਇਸ ਮੌਕੇ ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 531 ਹੈ। ਹੁਣ ਤੱਕ ਇਸ ਵਾਇਰਸ ਦੀ ਲਪੇਟ ਵਿਚ ਆ ਕੇ ਮਰਨ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 44 ਹੋ ਗਈ ਹੈ।

ਅੱਜ ਉਨ੍ਹਾਂ ਵਿਚ ਗੁਰਦਾਸਪੁਰ ਨਾਲ ਸਬੰਧਤ ਹਰਦੋਛੰਨੀਆ ਰੋਡ ਨਾਲ ਸਬੰਧਤ ਇਕ ਪ੍ਰਾਈਵੇਟ ਕਲੀਨਿਕ ਚਲਾਉਣ ਵਾਲਾ ਡਾਕਟਰ ਸੀ, ਜਿਸ ਦੀ ਉਮਰ ਕਰੀਬ 49 ਸਾਲ ਦੱਸੀ ਜਾ ਰਹੀ ਹੈ। ਉਕਤ ਡਾਕਟਰ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ, ਜੋ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ ਅੱਜ ਸਵੇਰੇ ਤੜਕਸਾਰ ਉਸ ਦੀ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਹੈ। ਕੁਝ ਦਿਨ ਪਹਿਲਾਂ ਉਸ ਦੇ ਪਿਤਾ ਦੀ ਮੌਤ ਵੀ ਹੋਈ ਸੀ, ਪਰ ਉਹ ਕਰੋਨਾ ਤੋਂ ਪੀੜਤ ਨਹੀਂ ਸੀ। ਅੱਜ ਮੌਤ ਦੇ ਮੂੰਹ ਦੇ ਮੂੰਹ ਵਿਚ ਗਿਆ ਦੂਸਰਾ ਮਰੀਜ ਬਟਾਲਾ ਨਾਲ ਸਬੰਧਿਤ 54 ਸਾਲਾਂ ਦਾ ਵਿਅਕਤੀ ਹੈ ਜੋ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਕਰਕੇ ਅੰਮ੍ਰਿਤਸਰ ਦਾਖਲ ਸੀ ਅਤੇ ਉਥੇ ਹੀ ਉਸ ਦੀ ਮੌਤ ਹੋ ਗਈ।

ਕਿਹੜੇ-ਕਿਹਲੇ ਇਲਾਕਿਆਂ ਨਾਲ ਸਬੰਧਤ ਹਨ ਪੀੜਤ

ਅੱਜ ਸਾਹਮਣੇ ਆਏ ਨਵੇਂ 97 ਮਰੀਜ਼ਾਂ ’ਚ 40 ਮਰੀਜ਼ ਕੇਂਦਰੀ ਜੇਲ ਨਾਲ ਸਬੰਧਤ ਹਨ, ਜਦੋਂ ਕਿ ਬਟਾਲਾ ਦਾ 34 ਸਾਲ ਦਾ ਵਿਅਕਤੀ, 40 ਸਾਲ ਦੀ ਔਰਤ, 48-48 ਸਾਲ ਦੇ 2 ਵਿਅਕਤੀ, 30 ਸਾਲ ਦਾ ਨੌਜਵਾਨ, ਕਲਾਨੌਰ ਦਾ 60 ਸਾਲ ਦਾ ਵਿਅਕਤੀ ਅਤੇ 20 ਸਾਲ ਦੀ ਲੜਕੀ, 44 ਅਤੇ 42 ਸਾਲ ਦੇ ਵਿਅਕਤੀ, ਤਰੀਜਾ ਨਗਰ ਧਾਰੀਵਾਲ ਦੀ 60 ਸਾਲ ਦੀ ਔਰਤ, ਡੁੱਗਰੀ ਦਾ 31 ਸਾਲ ਦਾ ਵਿਅਕਤੀ, ਸ੍ਰੀ ਹਰਗੋਬਿੰਦਪੁਰ ਦਾ 42 ਸਾਲ ਦਾ ਵਿਅਕਤੀ, ਸਰਕਾਰੀ ਕਾਲਜ ਰੋਡ ਗੁਰਦਾਸਪੁਰ ਦਾ 60 ਸਾਲ ਦਾ ਬਜ਼ੁਰਗ ਅਤੇ 2 ਸਾਲ ਦੀ ਬੱਚੀ, ਰੰਗੜ-ਨੰਗਲ ਨਾਲ ਸਬੰਧਤ 2 ਸਾਲ ਦਾ ਬੱਚਾ, ਕਾਹਨੂੰਵਾਨ ਰੋਡ ਗੁਰਦਾਸਪੁਰ ਦੀ 44 ਸਾਲ ਦੀ ਔਰਤ, ਹਯਾਤਨਗਰ ਦੀ 24 ਸਾਲ ਦੀ ਲੜਕੀ ਅਤੇ 26 ਸਾਲ ਦਾ ਲੜਕਾ, ਪ੍ਰੇਮ ਨਗਰ ਗੁਰਦਾਸਪੁਰ ਦੀ 28 ਸਾਲ ਦੀ ਲੜਕੀ ਵੀ ਇਸ ਵਾਇਰਸ ਤੋਂ ਪੀੜਤ ਪਾਏ ਗਏ ਹਨ।


Bharat Thapa

Content Editor

Related News