ਬਾਈਪਾਸ ''ਤੇ ਪਲਟਿਆ ਸੇਬਾਂ ਦਾ ਭਰਿਆ ਟਰੱਕ

Friday, Nov 22, 2019 - 06:14 PM (IST)

ਬਾਈਪਾਸ ''ਤੇ ਪਲਟਿਆ ਸੇਬਾਂ ਦਾ ਭਰਿਆ ਟਰੱਕ

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬੱਬਰੀ ਬਾਈਪਾਸ 'ਤੇ ਅੱਜ ਇਕ ਟਰੱਕ ਦੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਲੂ ਰਾਮ ਪੁੱਤਰ ਤੇਜਾ ਰਾਮ ਵਾਸੀ ਰਾਜਸਥਾਨ ਨੇ ਦੱਸਿਆ ਕਿ ਉਹ ਟਰੱਕ ਵਿਚ ਸੇਬਾਂ ਦੀਆਂ ਕਰੀਬ 1500 ਪੇਟੀਆਂ ਲੋਡ ਕਰ ਕੇ ਸ਼੍ਰੀਨਗਰ ਤੋਂ ਗੁਜਰਾਤ ਜਾ ਰਿਹਾ ਸੀ। ਇਸੇ ਦੌਰਾਨ ਸਵੇਰੇ 5 ਵਜੇ ਦੇ ਕਰੀਬ ਜਦੋਂ ਉਹ ਬੱਬਰੀ ਬਾਈਪਾਸ ਨੇੜੇ ਪਹੁੰਚਾ ਤਾਂ ਅਚਾਨਕ ਤਿੱਖੇ ਮੋੜ ਦਾ ਪਤਾ ਨਹੀਂ ਲੱਗਾ, ਜਿਸ ਕਾਰਣ ਸੰਤੁਲਨ ਵਿਗੜਨ ਕਾਰਣ ਟਰੱਕ ਪਲਟ ਗਿਆ। ਇਸ ਦੌਰਾਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।


author

Baljeet Kaur

Content Editor

Related News