ਗੁਰਦਾਸਪੁਰ: ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੇ 16 ਫਾਇਰ

Thursday, Apr 07, 2022 - 11:30 AM (IST)

ਗੁਰਦਾਸਪੁਰ: ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੇ 16 ਫਾਇਰ

ਗੁਰਦਾਸਪੁਰ (ਜੀਤ ਮਠਾਰੂ) - ਗੁਰਦਾਸਪੁਰ ਦੇ ਬਾਰਡਰ ਆਊਟਰ ਪੋਸਟ ਰੋਸਾ ਦੇ ਨੇੜੇ ਇਕ ਪਾਕਿਸਤਾਨੀ ਡਰੋਨ ਦੇਰ ਰਾਤ ਕਰੀਬ 1.30 ਵਜੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ। ਡਰੋਨ ਦਾਖ਼ਲ ਹੋਣ ’ਤੇ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੀ 89 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਦੀ ਦਿਸ਼ਾ ਵੱਲ ਰੌਸ਼ਨੀ ਬੇਮ ਸੁੱਟ ਕੇ 16 ਦੇ ਕਰੀਬ ਫਾਇਰ ਕੀਤੇ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ

ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿ ਸਰਹੱਦ ਵੱਲ ਚਲਾ ਗਿਆ। ਪਾਕਿ ਡਰੋਨ ਦਾ ਪਤਾ ਲੱਗਣ ’ਤੇ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਸਰਹੱਦ 'ਤੇ ਪਹੁੰਚ ਗਏ ਹਨ, ਜਿਨ੍ਹਾਂ ਵਲੋਂ ਸਰਚ ਕੀਤੀ ਜਾ ਰਹੀ ਹੈ। 
 


author

rajwinder kaur

Content Editor

Related News