ਦੇਸ਼ ਦੀਆਂ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਹਿੱਤ ਵਿੱਚ ਨਿੱਤਰੀਆਂ, ਪਰ ਕਾਂਗਰਸ ਖਾਮੋਸ਼ : ਰਾਜੇਵਾਲ

07/24/2021 11:12:49 AM

ਗੁਰਦਾਸਪੁਰ (ਸਰਬਜੀਤ): ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਉਨ੍ਹਾਂ ਕਾਂਗਰਸ ਦੇ ਮੈਂਬਰ ਪਾਰਟੀਮੈਂਟਾਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਉਨ੍ਹਾਂ ਦੀ ਅੱਖ ਹਰ ਇੱਕ ਪਾਰਟੀ ’ਤੇ ਟਿੱਕੀ ਹੋਈ ਹੈ ਕਿ ਕੋਈ ਪਾਰਟੀ ਕਿਸਾਨਾਂ ਦੇ ਹਿੱਤ ਲਈ ਗੱਲ ਕਰਦੀ ਹੈ ਜਾਂ ਨਹੀਂ, ਪਰ ਸੰਸਦ ਵਿੱਚ ਕਾਂਗਰਸੀ ਮੈਂਬਰ ਪਾਰਲੀਮੈਂਟ ਆਪਸ ਵਿੱਚ ਖਰਮਸਤੀਆਂ ਕਰਦੇ ਹਨ। ਉਨ੍ਹਾਂ ਨੂੰ ਕੋਈ ਵੀ ਫ਼ਿਕਰ ਨਹੀਂ ਹੈ ਕਿ ਦੇਸ਼ ਦਾ ਅੰਨਦਾਤਾ ਬੀਤੇ 7 ਮਹੀਨੇ ਤੋਂ ਦਿੱਲੀ ਬਾਰਡਰ ’ਤੇ ਰੁੱਲ ਰਿਹਾ ਹੈ। ਆਪਣੀ ਜਾਇਜ਼ ਹੱਕੀ ਮੰਗਾਂ ਨੂੰ ਮਨਾਉਣ ਲਈ ਪਰ ਕਾਂਗਰਸ ਦੇ ਆਗੂ ਸਾਡੇ ਹਿੱਤ ਦੀ ਆਵਾਜ਼ ਨਹੀਂ ਉਠਾਉਂਦੇ, ਸਗੋਂ ਹੋਰ ਖ਼ੇਤਰੀ ਪਾਰਟੀ ਕਿਸਾਨਾਂ ਦੇ ਹਿੱਤ ਵਿੱਚ ਆਵਾਜ਼ ਉਠਾਉਦੀਆਂ ਹਨ। 

ਇਹ ਵੀ ਪੜ੍ਹੋ :  ਹਰਸਿਮਰਤ ਦੇ ਨਿਸ਼ਾਨੇ 'ਤੇ ਕਾਂਗਰਸੀ ਸਾਂਸਦ, ਕਿਹਾ-ਇਨ੍ਹਾਂ ਲਈ ਕਿਸਾਨਾਂ ਨਾਲੋਂ ਸਿੱਧੂ ਦੀ ਤਾਜਪੋਸ਼ੀ ਅਹਿਮ

ਉਨ੍ਹਾਂ ਇਸ ਵੀਡੀਓ ਵਿੱਚ ਦੇਸ਼ ਦੀ ਕੁੱਲ ਹਿੰਦ ਪ੍ਰਧਾਨ ਕਾਂਗਰਸ ਦੀ ਸੋਨੀਆ ਗਾਂਧੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਡੇ ਸੰਸਦ ਮੈਂਬਰਾਂ ਸਮੇਤ ਐਮ.ਪੀਜ਼ ਨੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਨਾ ਮਾਰਿਆ ਤਾਂ ਆਉਣ ਵਾਲਾ ਸਮਾਂ ਜਿੱਥੇ ਕਿਸਾਨੀ ਬਰਬਾਦ ਹੋ ਜਾਵੇਗੀ, ਉੱਥੇ ਕਾਂਗਰਸ ਨੂੰ ਕੋਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਦੇ ਕਾਂਗਰਸੀ ਕਦੇ ਮਹਿੰਗਾਈ ਦੀ ਗੱਲ, ਤੇਲ ਦੇ ਵਾਧੇ ਦੀ ਗੱਲ ਜਾਂ ਹੋਰ ਮੁੱਦਿਆਂ ਦੀ ਗੱਲ ਸੰਸਦ ਵਿੱਚ ਉਠਾਉਂਦੇ ਹਨ। ਅਸੀਂ ਵਿੱਪ ਜਾਰੀ ਕੀਤੀ ਹੈ ਕਿ ਪਾਰਲੀਮੈਂਟ ਦੇ ਅੰਦਰ ਨਾਅਰੇਬਾਜ਼ੀ ਕੀਤੀ ਜਾਵੇ ਕਿਸਾਨਾਂ ਦੇ ਹੱਕ ਵਿੱਚ। ਹਾਊਸ ਨੂੰ ਚੱਲਣ ਨਾ ਦਿੱਤਾ ਜਾਵੇ। ਕੇਵਲ ਇਹ ਹੀ ਮੰਗ ਰੱਖ ਜਾਵੇ ਕਿ ਅੱਜ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਡੇਰੇ ਲਾਈ ਬੈਠਾ ਹੈ। ਇਸ ਲਈ ਕਾਨੂੰਨ ਨੂੰ ਰਪੀਲ ਕੀਤੇ ਜਾਣ। ਜੇਕਰ ਸਪੀਕਰ ਤੁਹਾਨੂੰ ਸਸਪੈਂਡ ਵੀ ਕਰ ਦਿੱਤਾ ਜਾਂਦਾ ਹੈ ਤਾਂ ਫ਼ਿਰ ਵੀ ਹਾਊਸ ਦੇ ਅੰਦਰ ਨਾਅਰੇਬਾਜ਼ੀ ਬਰਕਰਾਰ ਰੱਖੋ। 

ਇਹ ਵੀ ਪੜ੍ਹੋ :  ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਮਿਲੇਗੀ ਨੌਕਰੀ, ਪ੍ਰਕਿਰਿਆ ਸ਼ੁਰੂ

ਉਨ੍ਹਾਂ ਕਿਹਾ ਕਿ ਮੈਨੂੰ ਇਹ ਵੀ ਰਿਪੋਰਟ ਮਿਲੀ ਹੈ ਦੇਸ਼ ਦੀਆਂ 4 ਵੱਡੀਆਂ ਪਾਰਟੀਆਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਅਸੀਂ ਉਦੋਂ ਤੱਕ ਹਾਊਸ ਚੱਲਣ ਨਹੀਂ ਦੇਵਾਂਗੇ ਜਦੋਂ ਤੱਕ ਕਿਸਾਨਾਂ ਦੇ ਹੱਕ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਫਤਵਾ ਨਹੀਂ ਦਿੰਦੀ। ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਵਿੱਚ ਕਾਂਗਰਸ ਪਾਰਟੀ ਨਹੀਂ ਹੈ। ਵੀਡੀਓ ਵਿੱਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੋਨੀਆ ਗਾਂਧੀ ਇਨ੍ਹਾਂ ਨੂੰ ਸੁਧਾਰ ਨਹੀਂ ਸਕਦੀ। ਇਨ੍ਹਾਂ ਨੂੰ ਕਿਸਾਨਾਂ ਦੀ ਲੋੜ ਨਹੀਂ। ਜਦੋਂ ਕਿ ਪੂਰੇ ਦੇਸ਼ ਦੇ ਮੈਂਬਰ ਪਾਰਲੀਮੈਂਟ ਕਿਸਾਨਾਂ ਦੇ ਹੱਥਾਂ ਵਿੱਚ ਫੱਟੀਆ ਲੈ ਕੇ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਹਨ। 

ਇਹ ਵੀ ਪੜ੍ਹੋ :  ਵੱਡੀ ਖ਼ਬਰ: ਬੱਸਾਂ ਦੀ ਟੱਕਰ ’ਚ ਜ਼ਖ਼ਮੀਆਂ ਦਾ ਹਾਲ ਜਾਨਣ ਹਸਪਤਾਲ ਪਹੁੰਚੇ ਸੋਨੂੰ ਸੂਦ


Shyna

Content Editor

Related News