ਪੰਜਾਬ ''ਚ ਨਹੀਂ ਘੱਟ ਰਿਹਾ ਕੋਰੋਨਾ ਦਾ ਕਹਿਰ, ਗੁਰਦਾਸਪੁਰ ''ਚ ਨਵੇਂ ਮਾਮਲੇ ਦੀ ਪੁਸ਼ਟੀ

Thursday, Jun 04, 2020 - 03:50 PM (IST)

ਪੰਜਾਬ ''ਚ ਨਹੀਂ ਘੱਟ ਰਿਹਾ ਕੋਰੋਨਾ ਦਾ ਕਹਿਰ, ਗੁਰਦਾਸਪੁਰ ''ਚ ਨਵੇਂ ਮਾਮਲੇ ਦੀ ਪੁਸ਼ਟੀ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅੱਜ ਇਥੇ ਇਕ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਗੁਰਦਾਸਪੁਰ ਦੇ ਕਾਦਰੀ ਮੁਹੱਲਾ ਨਾਲ ਸਬੰਧਤ ਹੈ, ਜੋ ਬੀਤੇ ਦਿਨ ਕੁਝ ਦਿਨ ਪਹਿਲਾਂ ਹੀ ਕੁਵੈਤ ਤੋਂ ਵਾਪਸ ਪਰਤਿਆ ਸੀ।

ਇਹ ਵੀ ਪੜ੍ਹੋਂ : ਬਾਦਲ ਅਤੇ ਕੈਪਟਨ ਖ਼ਿਲਾਫ਼ ਮੰਨਾ ਨੇ ਉਗਲਿਆ ਜ਼ਹਿਰ, ਪਾਈਆਂ ਲਾਹਨਤਾਂ (ਵੀਡੀਓ)

ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਪਠਾਨਕੋਟ 'ਚ ਵੀ ਸਵੇਰੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿ ਆਈ ਸੀ। ਇਹ ਪਰਿਵਾਰ 1 ਜੂਨ ਨੂੰ ਗੰਗਾਨਗਰ ਤੋਂ ਵਾਪਸ ਪਰਤਿਆ ਸੀ ਤੇ 2 ਜੂਨ ਨੂੰ ਇਨ੍ਹਾਂ ਦੇ ਨਮੂਨੇ ਲਏ ਗਏ ਸਨ।


author

Baljeet Kaur

Content Editor

Related News